ਅਗਲੇ ਕੁੱਝ ਮਹੀਨਿਆਂ ਤੱਕ ਪੰਜਾਬ ਅਤੇ ਯੂਪੀ ਸਣੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਓਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਤਿਆਰੀਆਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਉੱਥੇ ਹੀ ਹੁਣ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਸਿਆਸੀ ਪਾਰਟੀਆਂ ਨੇ ਆਪਣੀ ਚੋਣ ਰਣਨੀਤੀ ਵੀ ਬਦਲੀ ਹੈ। ਹੁਣ ਕੋਰੋਨਾ ਦੇ ਮੱਦੇਨਜ਼ਰ ਯੂਪੀ ਵਿੱਚ ਆਮ ਆਦਮੀ ਪਾਰਟੀ ਨੇ ਰੈਲੀਆਂ ਅਤੇ ਮੀਟਿੰਗਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। 8 ਜਨਵਰੀ ਨੂੰ ਬਨਾਰਸ ‘ਚ ਹੋਣ ਵਾਲੀ ‘ਕੇਜਰੀਵਾਲ ਗਰੰਟੀ’ ਪਬਲਿਕ ਮੀਟਿੰਗ ਹੁਣ ਵਰਚੁਅਲ ਹੋਵੇਗੀ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਇਸ ਰੈਲੀ ਨੂੰ ਆਨਲਾਈਨ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਬਨਾਰਸ ਵਿੱਚ 8, ਸਾਹਿਬਾਬਾਦ ਗਾਜ਼ੀਆਬਾਦ ਵਿੱਚ 9 ਅਤੇ ਜੇਵਰ ਨੋਇਡਾ ਵਿੱਚ 10 ਜਨਵਰੀ ਨੂੰ ਹੋਣ ਵਾਲੀ ਜਨਤਕ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ।
ਭਾਜਪਾ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ, ਉੱਤਰ ਪ੍ਰਦੇਸ਼ ਵਿੱਚ ਇੱਕ ਵਰਚੁਅਲ ਰੈਲੀ ‘ਤੇ ਵਿਚਾਰ ਕਰ ਰਹੀ ਹੈ। ਇਸ ਸਬੰਧੀ ਲੋੜੀਂਦੀਆਂ ਤਿਆਰੀਆਂ ਬਾਰੇ ਪਾਰਟੀ ਅੰਦਰ ਚਰਚਾ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਵੱਡੀਆਂ ਰੈਲੀਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਕਾਂਗਰਸ ਨੇ ਚੋਣ ਕਮਿਸ਼ਨ ਤੋਂ ਵਰਚੁਅਲ ਰੈਲੀ ‘ਤੇ ਜ਼ੋਰ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਬਿਨਾਂ ਵੈਕਸੀਨ ਸਰਟੀਫਿਕੇਟ ਖੇਡਣ ਪੁੱਜੇ ਜੋਕੋਵਿਚ ਦਾ ਆਸਟ੍ਰੇਲੀਆ ਵੱਲੋਂ ਵੀਜ਼ਾ ਰੱਦ, ਹੋਣਗੇ ਡਿਪੋਰਟ!
ਯੂਪੀ ‘ਚ ਕੋਰੋਨਾ ਕੰਟਰੋਲ ਨੂੰ ਲੈ ਕੇ ਕੁੱਝ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ। ਸੂਬਾ ਸਰਕਾਰ ਨੇ 6 ਤੋਂ 14 ਜਨਵਰੀ (ਮਕਰ ਸੰਕ੍ਰਾਂਤੀ) ਤੱਕ 10ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਜੇਕਰ ਕਿਸੇ ਜ਼ਿਲ੍ਹੇ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1000 ਤੋਂ ਵੱਧ ਜਾਂਦੀ ਹੈ ਤਾਂ ਰਾਤ ਦੇ ਕਰਫਿਊ ਦੀ ਮਿਆਦ ਦੋ ਘੰਟੇ ਵਧਾ ਦਿੱਤੀ ਜਾਵੇਗੀ। ਕਰਫਿਊ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੋਵੇਗਾ। ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ। ਫਿਲਹਾਲ ਇਹ ਪੂਰੇ ਸੂਬੇ ‘ਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੈ। ਸਿਨੇਮਾ ਹਾਲ, ਬੈਂਕੁਏਟ ਹਾਲ, ਰੈਸਟੋਰੈਂਟ ਅਤੇ ਜਨਤਕ ਸਥਾਨ 50% ਸਮਰੱਥਾ ਨਾਲ ਕੰਮ ਕਰਨਗੇ। ਵਿਆਹ ਸਮਾਰੋਹ ਵਿੱਚ ਬੰਦ ਥਾਵਾਂ ‘ਤੇ ਇੱਕ ਵਾਰ ਵਿੱਚ 100 ਤੋਂ ਵੱਧ ਲੋਕਾਂ ਦੀ ਇਜਾਜ਼ਤ ਨਹੀਂ ਹੋਵੇਗੀ। ਖੁੱਲ੍ਹੀ ਥਾਂ ‘ਤੇ ਸਮਾਰੋਹ ਦੌਰਾਨ ਗਰਾਊਂਡ ਦੀ ਕੁੱਲ ਸਮਰੱਥਾ ਦਾ 50 ਫੀਸਦੀ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਸਵੀਮਿੰਗ ਪੂਲ, ਵਾਟਰ ਪਾਰਕ, ਜਿਮ ਬੰਦ ਰਹਿਣਗੇ। ਸਾਰੇ ਸਰਕਾਰੀ ਅਤੇ ਨਿੱਜੀ ਦਫਤਰਾਂ, ਸਮਾਰਕਾਂ, ਧਾਰਮਿਕ ਸਥਾਨਾਂ, ਹੋਟਲ-ਰੈਸਟੋਰੈਂਟਾਂ ਵਿੱਚ ਬਿਨਾਂ ਸਕਰੀਨਿੰਗ/ਸੈਨੀਟਾਈਜੇਸ਼ਨ ਦੇ ਕਿਸੇ ਨੂੰ ਵੀ ਦਾਖਲਾ ਨਹੀਂ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: