aap slams union budget 2021: ਕੇਂਦਰ ਸਰਕਾਰ ਨੇ ਆਮ ਬਜਟ ਪੇਸ਼ ਕਰ ਦਿੱਤਾ ਹੈ ,ਜਿਸ ਤੋਂ ਬਾਅਦ ਇਸ ਦੀ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ। ਸਰਕਾਰ ਬਜਟ ਦੀ ਜ਼ੋਰਦਾਰ ਤਾਰੀਫ ਕਰ ਰਹੀ ਹੈ ਪਰ ਵਿਰੋਧੀ ਪਾਰਟੀਆਂ ਇਸ ਦੀ ਅਲੋਚਨਾ ਕਰ ਰਹੀਆਂ ਹਨ। ਇਸ ਸਭ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਜਟ ਨੂੰ ਲੈ ਕੇ ਸਵਾਲ ਖੜੇ ਕਿੱਤੇ ਹਨ। ਆਮ ਬਜਟ ਬਾਰੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ “ਇਸ ਬਜਟ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਨੂੰ ਪੂਰੀ ਤਰਾਂ ਨਾਲ ਨਜਿੱਠਿਆ ਗਿਆ ਹੈ।” ਇਹ ਬਜਟ ਗਰੀਬ, ਮੱਧ ਵਰਗ ਅਤੇ ਕਿਸਾਨੀ ਨੂੰ ਬਰਬਾਦ ਕਰਨ ਵਾਲਾ ਹੈ।ਆਪ’ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ “ਕੇਂਦਰ ਸਰਕਾਰ ਤੋਂ ਸਿਹਤ ਬਜਟ ਵਿੱਚ ਮਹੱਤਵਪੂਰਨ ਵਾਧਾ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਸਿਹਤ ਸੰਭਾਲ ਬਜਟ ਵਿੱਚ 10 ਪ੍ਰਤੀਸ਼ਤ ਦੀ ਕਮੀ ਆਈ ਹੈ। ਇਹ ਦਰਸਾਉਂਦਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਕੋਈ ਸਬਕ ਨਹੀਂ ਲਿਆ ਗਿਆ ਹੈ।” ਪਾਰਟੀ ਦਾ ਕਹਿਣਾ ਹੈ ਕਿ 2021-22 ਵਿਚ ਸਿਹਤ ਬਜਟ ਵਿੱਚ ਤਕਰੀਬਨ 8 ਹਜ਼ਾਰ ਕਰੋੜ ਦੀ ਕਮੀ ਆਈ ਹੈ।
ਆਮ ਆਦਮੀ ਪਾਰਟੀ ਨੇ ਬਜਟ ਵਿੱਚ ਅੰਕੜੇ ਦੱਸਦੇ ਹੋਏ ਕਿਹਾ ਕਿ ਸਿੱਖਿਆ ਵਿਚ ਵਾਧੂ ਬਜਟ ਨਿਰਧਾਰਤ ਕਰਨਾ ਚਾਹੀਦਾ ਸੀ, ਪਰ ਅਸੀਂ ਦੇਖ ਰਹੇ ਹਾਂ ਕਿ ਸਿੱਖਿਆ ਮੰਤਰਾਲੇ ਦਾ ਬਜਟ ਤਕਰੀਬਨ 6 ਹਜ਼ਾਰ ਕਰੋੜ ਘਟਾ ਦਿੱਤਾ ਗਿਆ ਹੈ।ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਵਿੱਚ , ਸਿੱਖਿਆ ਲਈ ਕੁੱਲ ਘਰੇਲੂ ਉਤਪਾਦ 6 ਪ੍ਰਤੀਸ਼ਤ ਦਾ ਵਾਅਦਾ ਕੀਤਾ ਗਿਆ ਹੈ। ਕੇਂਦਰੀ ਬਜਟ ਵਿੱਚ, ਜੀਡੀਪੀ ਦਾ ਸਿਰਫ 0.6 ਪ੍ਰਤੀਸ਼ਤ ਹੀ ਸਿੱਖਿਆ ਨੂੰ ਨਿਰਧਾਰਤ ਕੀਤਾ ਗਿਆ ਹੈ। ਇਹ ਸਿੱਖਿਆ ਪ੍ਰਤੀ ਸਰਕਾਰ ਦੀ ਅਸਲ ਵਚਨਬੱਧਤਾ ਨੂੰ ਦਰਸਾਉਂਦਾ ਹੈ। ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਫ਼ੀ ਵਧੀਆਂ ਹਨ। ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਖੁਰਾਕੀ ਵਸਤਾਂ ਵਿੱਚ ਵੱਧ ਮਹਿੰਗਾਈ ਹੋ ਰਹੀ ਹੈ।ਇੱਕ ਸਾਲ ਵਿੱਚ ਪੈਟਰੋਲ ਦੀਆਂ ਕੀਮਤਾਂ ਵਿਚ 11 ਰੁਪਏ ਦਾ ਵਾਧਾ ਹੋਇਆ ਹੈ, ਜਦੋਂਕਿ ਡੀਜ਼ਲ ਦੀਆਂ ਕੀਮਤਾਂ ਵਿਚ 9 ਰੁਪਏ ਦਾ ਵਾਧਾ ਹੋਇਆ ਹੈ।ਨਵੰਬਰ -2020 ਵਿਚ ਦਿੱਲੀ ਵਿਚ ਐਲ.ਪੀ.ਜੀ. ਦੀਆਂ ਕੀਮਤਾਂ 594 ਰੁਪਏ ਸਨ ਜੋ ਅੱਜ ਵਧ ਕੇ 858 ਰੁਪਏ ਹੋ ਗਈਆਂ ਹਨ।
ਗੁਰਪ੍ਰੀਤ ਕੋਟਲੀ ਦਾ ਧਮਾਕੇਦਾਰ ਇੰਟਰਵਿਊ, ਬੁਲਾਤੇ ਬੰਬ, ਆਹ ਸੁਣੋ ”26 ਜਨਵਰੀ ਦਾ ਗੱਦਾਰ ਕੌਣ”…!