accident due to dense fog: ਸੰਘਣੀ ਧੁੰਦ ਦੇ ਕਾਰਨ ਈਸਟਰਨ ਪੇਰਿਫੇਰਲ ਐਕਸਪੈ੍ਰਸ-ਵੇ ‘ਤੇ ਵੱਡਾ ਹਾਦਸਾ ਹੋਇਆ ਹੈ।ਬਾਗਪਤ ‘ਚ ਸੰਘਣੀ ਧੁੰਦ ਕਾਰਨ 18 ਤੋਂ ਵੱਧ ਗੱਡੀਆਂ ਦੀ ਭਿਆਨਕ ਟੱਕਰ ਹੋਈ।ਇਸ ਹਾਦਸੇ ‘ਚ ਕਈ ਲੋਕ ਜਖਮੀ ਹੋਏ ਹਨ, ਜਿਨ੍ਹਾਂ ਨੂੰ ਬਾਗਪਤ ਦੇ ਜ਼ਿਲਾ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।ਮੌਕੇ ‘ਤੇ ਪ੍ਰਸ਼ਾਸਨ ਦੀ ਟੀਮ ਪਹੁੰਚੀ ਅਤੇ ਐਕਸਪ੍ਰੈਸ-ਵੇਅ ਨੂੰ ਖਾਲੀ ਕਰਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ।ਦੱਸਣਯੋਗ ਹੈ
ਕਿ ਕਈ ਇਲਾਕਿਆਂ ‘ਚ ਨਵੇਂ ਸਾਲ ਦੇ ਪਹਿਲੇ ਦਿਨ ਠੰਡ ਨੇ ਆਪਣੇ ਰੰਗ ਦਿਖਾਏ ਹਨ।ਦਿੱਲੀ ‘ਚ ਪਾਰਾ 1.1 ਡਿਗਰੀ ਸੈਲਸੀਅਸ ਤੱਕ ਡਿੱਗਿਆ ਹੈ।ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ‘ਚ ਸਵੇਰੇ ਸੰਘਣੀ ਧੁੰਦ ਪਈ।ਸੰਘਣੀ ਧੁੰਦ ਕਾਰਨ ਵਿਜ਼ੀਬਿਲਿਟੀ ਜ਼ੀਰੋ ਹੋ ਗਈ ਹੈ ਅਤੇ ਆਵਾਜਾਈ ਦੀ ਰਫਤਾਰ ਵੀ ਪ੍ਰਭਾਵਿਤ ਹੋਈ।ਮੌਸਮ ਵਿਭਾਗ ਨੇ ਦਿੱਲੀ ‘ਚ 3 ਤੋਂ 5 ਜਨਵਰੀ ਦੌਰਾਨ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਇਸ ਤੋਂ ਇਲਾਵਾ ਪੱਛਮੀ ਪ੍ਰੇਸ਼ਾਨੀ ਕਾਰਨ ਪੱਛਮੀ ਹਿਮਾਲਿਅਨ ਰੀਜ਼ਨ ‘ਚ ਬਰਫਬਾਰੀ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ।ਵਿਭਾਗ ਨੇ ਮੈਦਾਨੀ ਇਲਾਕਿਆਂ ‘ਚ ਸ਼ੀਤਲਹਿਰ ਦਾ ਅਨੁਮਾਨ ਵਿਅਕਤ ਕੀਤਾ ਹੈ।
ਤੁਸੀਂ ਵੀ ਕਰੋ 2021 ਦੇ ਪਹਿਲੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਦੇ LIVE ਦਰਸ਼ਨ, ਪੁੱਜੀਆਂ ਹਜ਼ਾਰਾਂ ਸੰਗਤਾਂ…