accused nithyananda escaped from country banned: ਭਾਰਤ ‘ਚ ਵੱਧਦੇ ਕੋਵਿਡ-19 ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਤੋਂ ਫਰਾਰ ਦੋਸ਼ੀ ਨਿਤਿਆਨੰਦ ਨੇ ਆਪਣੇ ਦੇਸ਼ ਕੈਲਾਸਾ ‘ਚ ਭਾਰਤੀਆਂ ਦੀ ਐਂਟਰੀ ‘ਤੇ ਬੈਨ ਲਗਾ ਦਿੱਤਾ ਹੈ।ਭਾਰਤ ਤੋਂ ਇਲਾਵਾ ਬ੍ਰਾਜ਼ੀਲ, ਯੂਰਪੀ ਸੰਘ ਅਤੇ ਮਲੇਸ਼ੀਆ ਤੋਂ ਆਉਣ ਵਾਲੇ ਯਾਤਰੀਆਂ ਦੀ ਵੀ ਐਂਟਰੀ ਰੋਕ ਦਿੱਤੀ ਗਈ ਹੈ।ਕੈਲਾਸਾ ਦੇ ਆਦੇਸ਼ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਅਤੇ ਤੀਜੀ ਲਹਿਰ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ ਅਤੇ ਅਗਲੇ ਨੋਟਿਸ ਤੱਕ ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ‘ਤੇ ਰੋਕ ਲੱਗੀ ਰਹੇਗੀ।ਕੈਲਾਸਾ ਇਕਵਾਡੋਰ ਦੇ ਤੱਟ ‘ਤੇ ਸਥਿਤ ਹੈ ਅਤੇ ਧਰਮਗੁਰੂ ਨਿਤਿਆਨੰਦ ਭਾਰਤ ਤੋਂ ਫਰਾਰ ਹੋਣ ਤੋਂ ਬਾਅਦ ਇੱਥੇ ਹੀ ਲੁਕਿਆ ਹੋਇਆ ਹੈ।
ਪਿਛਲੇ ਸਾਲ ਯੌਨ ਉਤਪੀੜਣ ਦੇ ਫਰਾਰ ਦੋਸ਼ੀ ਨਿਤਿਆਨੰਦ ਨੇ ਕੈਲਾਸਾ ਦੀ ਯਾਤਰਾ ਲਈ ਤਿੰਨ ਦਿਨ ਦੇ ਵੀਜ਼ਾ ਦੀ ਘੋਸ਼ਣਾ ਕੀਤੀ ਸੀ।ਇੱਕ ਵੀਡੀਓ ‘ਚ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਸੀ ਕਿ ”ਅਗਲੇ 5 ਸਾਲਾਂ ‘ਚ ਘੱਟ ਤੋਂ ਘੱਟ 1 ਲੱਖ ਲੋਕ ਕੈਲਾਸਾ ‘ਚ ਵਸ ਜਾਣਗੇ।
ਅਖੌਤੀ ਦੇਸ਼ ਕੈਲਾਸਾ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ, ਇਹ ਉਨ੍ਹਾਂ ਲੋਕਾਂ ਲਈ ਸਥਾਪਿਤ ਕੀਤਾ ਗਿਆ ਸੀ ਜਿਨ੍ਹਾਂ ਨੇ ਵਿਸ਼ਵ ਭਰ ਵਿੱਚ ਆਪਣੇ ਦੇਸ਼ ਵਿੱਚ ਹਿੰਦੂ ਧਰਮ ਦਾ ਅਭਿਆਸ ਕਰਨ ਦੇ ਅਧਿਕਾਰ ਨੂੰ ਗੁਆ ਦਿੱਤਾ ਹੈ। ਅਗਸਤ 2019 ਵਿੱਚ, ਇੱਕ ਵੀਡੀਓ ਜਾਰੀ ਕਰਕੇ ਦੇਸ਼ ਵਿੱਚ ‘ਕੈਲਸਾ ਦੇ ਰਿਜ਼ਰਵ ਬੈਂਕ’ ਦੀ ਸਥਾਪਨਾ ਦਾ ਐਲਾਨ ਵੀ ਕੀਤਾ ਗਿਆ ਸੀ।
ਅੰਦੋਲਨ ‘ਤੇ ਬੈਠੇ ਕਿਸਾਨ ਛੱਡਣਗੇ ਰਾਹ, ਰਾਕੇਸ਼ ਟਿਕੈਤ ਦਾ ਐਲਾਨ, ਰੁਲਦੂ ਸਿੰਘ ਮਾਨਸਾ ਦਾ ਤਰਕ ਸੁਣੋ