ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਅਭਿਨੇਤਾ ਮਿਥੁਨ ਚੱਕਰਵਰਤੀ ਤੋਂ ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਮਾਨਿਕਤਾਲਾ ਪੁਲਿਸ ਵਰਚੁਅਲ ਪੁੱਛਗਿੱਛ ਕਰ ਰਹੀ ਹੈ। ਸਵੇਰੇ 10:05 ਵਜੇ ਤੋਂ ਮਿਥੁਨਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਮਿਥੁਨ ਦਾ ਬਿਆਨ ਦਰਜ ਕਰ ਰਹੀ ਹੈ।
ਇਹ ਜਾਂਚ ਮਿਥੁਨ ਚੱਕਰਵਰਤੀ ਦੇ ਵਿਵਾਦਪੂਰਨ ਬਿਆਨਾਂ ‘ਤੇ ਕੀਤੀ ਜਾ ਰਹੀ ਹੈ, ਜੋ ਮਿਥੁਨ ਨੇ ਭਾਜਪਾ ਦੀ ਚੋਣ ਰੈਲੀ ਦੌਰਾਨ ਦਿੱਤੇ ਸਨ। ਮਹੱਤਵਪੂਰਣ ਗੱਲ ਇਹ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਭਿਨੇਤਾ ਮਿਥੁਨ ਚੱਕਰਵਰਤੀ ਮਾਰਚ ਦੇ ਪਹਿਲੇ ਹਫਤੇ ਭਾਜਪਾ ਵਿੱਚ ਸ਼ਾਮਿਲ ਹੋ ਗਿਆ ਸੀ। ਚੱਕਰਵਰਤੀ ਕੋਲਕਾਤਾ ਦੇ ਬ੍ਰਿਗੇਡ ਗਰਾਉਂਡ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਇਆ ਸੀ। ਇਸ ਦੌਰਾਨ ਮਿਥੁਨ ਨੇ ਸਟੇਜ ਤੋਂ ਬੋਲਦਿਆਂ ਆਪਣੇ ਬਹੁਤ ਸਾਰੇ ਡਾਇਲੌਗ ਲੋਕਾਂ ਨੂੰ ਸੁਣਾਏ ਸੀ। ਮਿਥੁਨ ਨੇ ਕਿਹਾ ਸੀ ਕਿ ਮੈਂ ਇੱਕ ਕੋਬਰਾ ਹਾਂ। ਜੇ ਕੋਈ ਮੇਰੇ ਅਧਿਕਾਰ ਖੋਹੇਗਾਂ ਤਾਂ ਮੈਂ ਖੜ੍ਹਾ ਹੋ ਜਾਵਾਂਗਾ।
ਇਸ ਸਮੇਂ ਦੌਰਾਨ ਮਿਥੁਨ ਚੱਕਰਵਰਤੀ ਨੇ ਆਪਣੇ ਮਸ਼ਹੂਰ ਡਾਇਲੌਗ‘ਮਾਰਾਂਗਾ ਇੱਥੇ ਲਾਸ਼ ਡਿੱਗੇਗੀ ਸ਼ਮਸ਼ਾਨਘਾਟ ‘ਚ’ ਵੀ ਮੰਚ ਤੋਂ ਸੁਣਾਇਆ ਸੀ। ਇਸ ਤੋਂ ਬਾਅਦ ਮਿਥੁਨ ਨੇ ਕਿਹਾ ਕਿ ਇਹ ਡਾਇਲੌਗ ਪੁਰਾਣਾ ਹੋ ਗਿਆ ਹੈ, ਅਤੇ ਹੁਣ ਨਵਾਂ ਡਾਇਲੋਗ ਹੈ ‘ਮੈਂ ਪਾਣੀ ਦਾ ਸੱਪ ਨਹੀਂ ਹਾਂ, ਮੈਂ ਇੱਕ ਕੋਬਰਾ ਹਾਂ। ਡੰਗ ਮਾਰਨ ਨਾਲ ਕੰਮ ਖਤਮ ਹੋ ਜਾਵੇਗਾ।’ ਮਿਥੁਨ ਨੇ ਇਹ ਵੀ ਕਿਹਾ ਕਿ ਮੈਂ ਜੋਲਧਰਾ ਸੱਪ ਵੀ ਨਹੀਂ, ਬੇਲੇਬੋਰਾ ਸੱਪ ਵੀ ਨਹੀਂ, ਮੈਂ ਕੋਬਰਾ ਹਾਂ, ਮੈਂ ਇੱਕ ਡੰਗ ਨਾਲ ਹੀ ਕੰਮ ਖਤਮ ਕਰ ਦੇਵਾਂਗਾ। ਇਨ੍ਹਾਂ ਬਿਆਨਾਂ ਬਾਰੇ ਕੋਲਕਾਤਾ ਦੇ ਮਾਨਿਕਤਾਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਮਿਥੁਨ ਚੱਕਰਵਰਤੀ ਦੇ ਇਸ ਨਫ਼ਰਤ ਭਰੇ ਭਾਸ਼ਣ ਕਾਰਨ ਚੋਣਾਂ ਤੋਂ ਬਾਅਦ ਬੰਗਾਲ ਵਿੱਚ ਹਿੰਸਾ ਹੋਈ ਹੈ। ਮਿਥੁਨ ਚੱਕਰਵਰਤੀ ਖਿਲਾਫ ਮਾਨਿਕਤਾਲਾ ਥਾਣੇ ਵਿੱਚ ਧਾਰਾ 153 ਏ, 504, 505 ਅਤੇ 120 ਬੀ ਦੇ ਤਹਿਤ ਸ਼ਿਕਾਇਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਅੱਜ ਸੱਤ ਸਾਲਾਂ ਬਾਅਦ ਟੈਸਟ ਮੈਚ ਖੇਡੇਗੀ ਭਾਰਤੀ ਮਹਿਲਾ ਟੀਮ, ਬ੍ਰਿਸਟਲ ‘ਚ ਇੰਗਲੈਂਡ ਨਾਲ ਹੋਵੇਗੀ ਟੱਕਰ
ਸ਼ਿਕਾਇਤ ਤੋਂ ਬਾਅਦ ਮਿਥੁਨ ਚੱਕਰਵਰਤੀ ਨੇ ਕਲਕੱਤਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਇਹ ਉਨ੍ਹਾਂ ਦੀ ਇੱਕ 2014 ਦੀ ਮਸ਼ਹੂਰ ਫਿਲਮ ਵਿੱਚ ਡਾਇਲੌਗ ਸੀ, ਜਿਸ ਨੂੰ ਉਨ੍ਹਾਂ ਨੇ ਜਨਤਕ ਮੀਟਿੰਗਾਂ ਵਿੱਚ ਸਿਰਫ ਲੋਕਾਂ ਦੇ ਮਨੋਰੰਜਨ ਲਈ ਬੋਲਿਆ ਸੀ। ਇਸਦਾ ਕੋਈ ਹੋਰ ਉਦੇਸ਼ ਨਹੀਂ ਸੀ। ਮਿਥੁਨ ਨੇ ਸ਼ਿਕਾਇਤ ਰੱਦ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਅਤੇ ਪੁਲਿਸ ਨੂੰ ਮਿਥੁਨ ਚੱਕਰਵਰਤੀ ਤੋਂ ਪੁੱਛਗਿੱਛ ਕਰਨ ਲਈ ਕਿਹਾ।
ਇਹ ਵੀ ਦੇਖੋ : ਮਿਲੋ ਕੁੜਤਾ-ਪਜ਼ਾਮਾ ਪਾ ਕੇ Auto ਚਲਾਉਣ ਵਾਲੀ ਸ਼ਿੰਦਰਪਾਲ ਕੌਰ ਨੂੰ, ਲੋਕਾਂ ਦੇ ਤਾਨਿਆਂ ਕਾਰਨ ਬਣਾਇਆ ਮਰਦਾਂ ਵਾਲਾ ਭੇਸ