actor , bjp-mp sunny deol breaks silence: ਸਨੀ ਦਿਓਲ ਨੇ ਖੇਤੀ ਕਾਲੇ ਕਾਨੂੰਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੀ ਬੇਹਤਰੀ ਦੇ ਬਾਰੇ ‘ਚ ਸੋਚਦੀ ਹੈ।ਸੋਮਵਾਰ ਨੂੰ ਕਿਸਾਨਾਂ ਅੰਦੋਲਨ 12 ਵੇਂ ਦਿਨ ‘ਚ ਪਹੁੰਚ ਗਿਆ ਹੈ।ਮੰਗਲਵਾਰ ਨੂੰ ਭਾਰਤ ਬੰਦ ਹੈ ਅਤੇ ਬੁੱਧਵਾਰ ਨੂੰ ਫਿਰ ਤੋਂ ਗੱਲਬਾਤ ਹੋਵੇਗੀ।ਇਸ ਦੌਰਾਨ ਗੁਰਦਾਸਪੁਰ ਤੋਂ ਬੀਜੇਪੀ ਸੰਸਦ ਮੈਂਬਰ ਸਨੀ ਦਿਓਲ ਨੇ ਆਖਿਰਕਾਰ ਚੁੱਪੀ ਤੋੜਦੇ ਹੋਏ ਪ੍ਰਤੀਕਿਰਿਆ ਦਿੱਤੀ ਹੈ।ਅਭਿਨੇਤਾ ਤੋਂ ਬਣੇ ਨੇਤਾ ਸਨੀ ਦਿਓਲ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਪਾਰਟੀ ਅਤੇ ਕਿਸਾਨਾਂ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਖੜੇ ਹਨ।
ਸਨੀ ਦਿਓਲ ਨੇ ਨਵੇਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੀ ਬਿਹਤਰੀ ਦੇ ਬਾਰੇ ਸੋਚਦੀ ਹੈ।ਬਾਲੀਵੁਡ ਅਭਿਨੇਤਾ ਨੇ ਇਸ ਨੂੰ ਲੈ ਕੇ ਟਵਿੱਟਰ ਰਾਹੀਂ ਆਪਣਾ ਪੱਖ ਰੱਖਿਆ ਹੈ।ਟਵੀਟ ‘ਚ ਸੰਸਦ ਮੈਂਬਰ ਸਨੀ ਦਿਓਲ ਨੇ ਲਿਖਿਆ, ਮੇਰੀ ਪੂਰੀ ਦੁਨੀਆ ਨੂੰ ਬੇਨਤੀ ਹੈ ਕਿ ਇਹ ਕਿਸਾਨ ਅਤੇ ਸਾਡੀ ਸਰਕਾਰ ਦਾ ਮਾਮਲਾ ਹੈ।ਇਸ ਵਿਚਾਲੇ ਕੋਈ ਵੀ ਨਾ ਆਵੇ ਕਿਉਂਕਿ ਅਸੀਂ ਆਪਸ ‘ਚ ਗੱਲਬਾਤ ਕਰ ਕੇ ਇਸਦਾ ਹੱਲ ਕੱਢਾਂਗੇ।ਮੈਂ ਜਾਣਦਾ ਹਾਂ ਕਿ ਕਈ ਲੋਕ ਇਸਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਅਤੇ ਉਹ ਲੋਕ ਅੜਚਨਾਂ ਪਾ ਰਹੇ ਹਨ।ਉਹ ਕਿਸਾਨਾਂ ਬਾਰੇ ਬਿਲਕੁਲ ਨਹੀਂ ਸੋਚ ਰਹੇ ਹਨ।ਉਨ੍ਹਾਂ ਦਾ ਆਪਣਾ ਹੀ ਖੁਦ ਦਾ ਕੋਈ ਸਵਾਰਥ ਹੋ ਸਕਦਾ ਹੈ।
ਇਹ ਵੀ ਦੇਖੋ:Big Interview: ਕਿਸਾਨੀ ਸੰਘਰਸ਼ ਨੂੰ ਖਿੰਡਾ ਸਕਦੀ ਹੈ ਇੱਕ ਵੀ ਗਲਤੀ, ਸਾਜ਼ਿਸਾਂ ਰਚ ਰਹੀ ਹੈ ਸਰਕਾਰ ?