aditya thackeray welcomes decision: ਕੋਰੋਨਾ ਵੈਕਸੀਨੇਸ਼ਨ ਦੇ ਅਭਿਆਨ ਨੂੰ ਲੈ ਕੇ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।ਦੇਸ਼ ‘ਚ ਇੱਕ ਅਪ੍ਰੈਲ ਤੋਂ ਵੈਕਸੀਨੇਸ਼ਨ ਦਾ ਦਾਇਰਾ ਵਧਾਇਆ ਜਾ ਰਿਹਾ ਹੈ।ਹੁਣ 45 ਸਾਲ ਤੋਂ ਵੱਧ ਉਮਰ ਵਾਲੇ ਹਰ ਵਿਅਕਤੀ ਨੂੰ ਕੋਰੋਨਾ ਦੀ ਵੈਕਸੀਨ ਲੱਗ ਸਕੇਗੀ।ਭਾਵ ਹੋਲੀ ਦੇ ਤਿਉਹਾਰ ਤੋਂ ਬਾਅਦ ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਦੇ ਅਭਿਆਨ ਨੂੰ ਤੇਜੀ ਮਿਲ ਸਕਦੀ ਹੈ।ਕੇਂਦਰੀ
ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫ੍ਰੰਸ ‘ਚ ਐਲਾਨ ਕੀਤਾ ਕਿ ਲੋਕਾਂ ਨੂੰ ਸਿਰਫ ਆਪਣਾ ਰਜਿਸਟ੍ਰੇਸ਼ਨ ਕਰਾਉਣਾ ਪਵੇਗਾ ਅਤੇ ਆਸਾਨੀ ਨਾਲ ਸਰਕਾਰੀ-ਪ੍ਰਾਈਵੇਟ ਸੈਂਟਰਸ ‘ਤੇ ਵੈਕਸੀਨ ਮਿਲ ਸਕੇਗੀ।ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸ਼ਿਵਸੈਨਾ ਨੇਤਾ ਆਦਿੱਤਿਆ ਠਾਕਰੇ ਨੇ ਸਵਾਗਤ ਕੀਤਾ ਹੈ।ਆਦਿੱਤਿਆ ਠਾਕਰੇ ਨੇ ਕਿਹਾ ਕਿ 17 ਮਾਰਚ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੋਦੀ ਸਰਕਾਰ ਨੂੰ ਇਹ ਅਪੀਲ ਕੀਤੀ ਸੀ ਕਿ 45 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਮੁਫਤ ਕਰੋ।
ਬੰਗਾ ‘ਚ ਕਿਸਾਨਾਂ ਦੀ ਵੱਡੀ ਮਹਾਪੰਚਾਇਤ LIVE, Babbu Maan ਸਮੇਤ ਪਹੁੰਚੇ ਕਈ ਗਾਇਕ ਤੇ ਵੱਡੇ ਕਿਸਾਨ ਆਗੂ