ਹੁਰੂਨ ਇੰਡੀਆ ਦੀ ਰਿਪੋਰਟਮ ਮੁਤਾਬਕ ਪਿਛਲੇ 5 ਸਾਲਾਂ ਵਿਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਕਈ ਬਦਲਾਅ ਆਏ ਹਨ। ‘360 ਵਨ ਵੈਲਥ ਹੁਰੂਨ ਇੰਡੀਆ ਰਿਚ ਲਿਸਟ 2023’ ਮੁਤਾਬਕ ਦੇਸ਼ ਵਿਚ ਦੌਲਤ ਦੀ ਵੰਡ ਨਾਲ ਸਬੰਧਤ ਕਈ ਨਵੇਂ ਰੁਝਾਨ ਸਾਹਮਣੇ ਆਉਂਦੇ ਹਨ। ਇਸ ਸੂਚੀ ਵਿੱਚ 278 ਨਵੇਂ ਲੋਕ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 7,28,200 ਕਰੋੜ ਰੁਪਏ ਹੈ।
ਲਿਸਟ ਵਿਚ ਉਦਯੋਗਿਕ ਉਤਪਾਦਾਂ ਨਾਲ ਜੁੜੇ 33 ਲੋਕਾਂ ਜਦੋਂ ਕਿ ਧਾਤੂ ਤੇ ਮਾਈਨਿੰਗ ਖੇਤਰ ਨਾਲ ਜੁੜੇ 29 ਲੋਕਾਂ ਨੂੰ ਪਹਿਲੀ ਵਾਰ ਥਾਂ ਮਿਲੀ ਹੈ। ਇਸ ਮਿਆਦ ਵਿਚ 1000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਰੱਖਣ ਵਾਲੇ ਵਿਅਕਤੀਆਂ ਦੀ ਗਿਣਤੀ ਵਿਚ 219 ਲੋਕਾਂ ਯਾਨੀ 76 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।ਇਸ ਨਾਲ ਇਸ ਤਰ੍ਹਾਂ ਦੀ ਜਾਇਦਾਦ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ 1319 ਹੋ ਗਈ।
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਐੱਮਡੀ ਮੁਕੇਸ਼ ਅੰਬਾਨੀ 8,08,700 ਕਰੋੜ ਰੁਪਏ ਦੀ ਕੁੱਲ ਜਾਇਦਾਦ ਦੇ ਨਾਲ ਅਡਾਨੀ ਸਮੂਹ ਦੇ ਮੁਖੀਆ ਗੌਤਮ ਅਡਾਨੀ ਨੂੰ ਪਿੱਛੇ ਛੱਡਦੇ ਹੋਏ ਇਸ ਸਾਲ ਦੀ ਸੂਚੀ ਵਿਚ ਚੋਟੀ ‘ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਕੁਮਾਰ ਮੰਗਲਮ ਬਿੜਲਾ ਤੇ ਨੀਰਜ ਬਜਾਜ ਦੀ ਭਾਰਤ ਦੇ ਟੌਪ-10 ਅਮੀਰਾਂ ਦੀ ਲਿਸਟ ਵਿਚ ਵਾਪਸੀ ਹੋ ਗਈ ਹੈ। ਉਨ੍ਹਾਂ ਨੇ ਵਿਨੋਦ ਅਦਾਨੀ ਤੇ ਉੁਦੇ ਕੋਟਕ ਨੂੰ ਪਛਾੜ ਕੇ ਸੂਚੀ ਵਿਚ ਵਾਪਸੀ ਕੀਤੀ ਹੈ।
ਸੈਲਫ ਮੇਡ ਉਦਮੀਆਂ ਦੀ ਗਿਣਤੀ ਇਸ ਵਾਰ ਦੀ ਸੂਚੀ ਦੀ ਮੁੱਖ ਖਾਸੀਅਤ ਰਹੀ। ਰਾਧਾ ਵੇਂਬੂ ਨੇ ਫਾਲਗੁਣੀ ਨਾਇਰ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਅਮੀਰ ਭਾਰਤੀ ਮਹਿਲਾ ਦੀ ਸੂਚੀ ਵਿਚ ਆਪਣੇ ਸਥਾਨ ਬਣਾਇਆ ਹੈ। ਇਸ ਤੋਂ ਇਲਾਵਾ 90 ਦੇ ਦਹਾਕੇ ਵਿਚ ਪੈਦਾ ਹੋਏ 12 ਭਾਰਤੀਆਂ ਦਾ ਇਸ ਸੂਚੀ ਵਿਚ ਨਾਂ ਸ਼ਾਮਲ ਕੀਤਾ ਗਿਆ। ਸੂਚੀ ਵਿਚ ਬੰਗਲੁਰੂ ਦੇ ਰਹਿਣ ਵਾਲੇ ਕਿਰਾਨਾ ਡਲਿਵਰੀ ਐਪ ਜੈਪਟੋ ਦੇ ਸਹਿ-ਸੰਸਥਾਪਕ ਕੇਵਲਯ ਵੋਹਰਾ ਦਾ ਨਾਂ ਸਭ ਤੋਂ ਯੁਵਾ ਉਦਮੀ ਦੇ ਰੂਪ ਵਿਚ ਸ਼ਾਮਲ ਹੈ। ਉਨ੍ਹਾਂ ਦੀ ਸਿਰਫ ਉਮਰ 20 ਸਾਲ ਹੈ।
ਸੂਚੀ ਮੁਤਾਬਕ ਫਾਰਮਾਸਿਊਟੀਕਲ ਖੇਤਰ ਨੇ ਮ਼ਜ਼ਬੂਤ ਪ੍ਰਦਰਸ਼ਨ ਦਾ ਪ੍ਰਦਰਸ਼ਨ ਕੀਤਾ। ਇਸ ਖੇਤਰ ਤੋਂ ਸਭ ਤੋਂ ਵੱਧ 39 ਅਰਬਪਤੀਆਂ ਦਾ ਨਾਂ ਸੂਚੀ ਵਿਚ ਸ਼ਾਮਲ ਕੀਤਾ ਗਿਆ। ਇਸ ਦੇ ਬਾਅਦ ਰਸਾਇਣ ਤੇ ਪੈਟ੍ਰੋਕੈਮੀਕਲਸਖੇਤਰ ਤੋਂ 23 ਤੇ ਆਟੋਮੋਬਾਈਲ ਤੇ ਆਟੋ ਕੰਪੋਨੈਂਟਸ ਤੋਂ 22 ਲੋਕਾਂ ਦਾ ਨਾਂ ਸੂਚੀ ਵਿਚ ਸ਼ਾਮਲ ਕੀਤਾ ਗਿਆ।
ਰਿਪੋਰਟ ਵਿਚ ਸੈਲਫ ਮੇਡ ਉਦਮੀਆਂਦੀ ਗਿਣਤੀ ਬਾਰੇ ਵੀ ਦੱਸਿਆ ਗਿਆ ਹੈ। ਸੂਚੀ ਵਿਚ ਰਿਕਾਰਡ ਤੋੜ 871 ਸੈਲਫ ਮੇਡ ਉਦਮੀ ਸ਼ਾਮਲ ਕੀਤੇ ਗਏ ਹਨ, ਜੋ ਸੂਚੀ ਦਾ 66 ਫੀਸਦੀ ਹੈ।
ਇਹ ਵੀ ਪੜ੍ਹੋ : ਪਟਿਆਲਾ : ਨਸ਼ਾ ਕੇਂਦਰ ਤੋਂ ਫਰਾਰ ਹੋਏ ਨੌਜਵਾਨਾਂ ਨੇ ਨਹਿਰ ‘ਚ ਮਾਰੀ ਛਾਲ, 2 ਦੀ ਮੌ.ਤ
ਸੂਚੀ ਵਿਚ ਸ਼ਾਮਲ ਮੁੱਖ ਭਾਰਤੀ ਸ਼ਹਿਰਾਂ ਵਿਚ ਮੁੰਬਈ ਦੇ 328 ਨਾਂ ਸਭ ਤੋਂ ਅੱਗੇ ਹਨ। ਇਸ ਦੇ ਬਾਅਦ ਨਵੀਂ ਦਿੱਲੀ (199) ਤੇ ਬੰਗਲੌਰ (100) ਦਾ ਨਾਂ ਹੈ। ਪਹਿਲੀ ਵਾਰ, ਤਿਰੂਪੁਰ ਨੇ ਸੂਚੀ ਦੇ ਚੋਟੀ ਦੇ 20 ਸ਼ਹਿਰਾਂ ਵਿਚ ਆਪਣੀ ਥਾਂ ਪੱਕੀ ਕੀਤੀ ਹੈ। ਦਿਲਚਸਪ ਗੱਲ ਇਹ ਇਸ ਵਾਰ ਦੀ ਲਿਸਟ ਵਿਚ ਉਦਮੀਆਂ ਦੀ ਰਾਸ਼ੀਆਂ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ ਹੈ। ਮੀਨ ਰਾਸ਼ੀ ਦੇ ਲੋਕ ਧਨ ਇਕੱਠਾ ਕਰਨ ਵਿੱਚ ਮੋਹਰੀ ਰਹੇ ਹਨ। ਇਸ ਤੋਂ ਬਾਅਦ ਟੌਰਸ ਅਤੇ ਤੁਲਾ ਰਾਸ਼ੀਆਂ ਹਨ। ਰਿਪੋਰਟ ਵਿੱਚ ਕੰਨਿਆ ਰਾਸ਼ੀ ਦੇ ਸਭ ਤੋਂ ਵੱਧ ਲੋਕ ਸ਼ਾਮਲ ਹਨ ਜੋ ਸੂਚੀ ਵਿੱਚ 9.6 ਫੀਸਦੀ ਹਨ।