Agra Helpless father fails: ਆਗਰਾ ਤੋਂ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਿੱਜੀ ਹਸਪਤਾਲ ਵਿੱਚ ਰਿਕਸ਼ਾ ਚਾਲਕ ਡਿਲੀਵਰੀ ਦਾ ਬਿੱਲ ਨਹੀਂ ਭਰ ਸਕਿਆ ਤਾਂ ਰੱਬ ਕਹੇ ਜਾਣ ਵਾਲੇ ਡਾਕਟਰ ਨੇ ਨਵਜੰਮੇ ਬੱਚੇ ਨੂੰ 1 ਲੱਖ ਵਿੱਚ ਵੇਚ ਦਿੱਤਾ । ਦਰਅਸਲ, ਹਸਪਤਾਲ ਵਿੱਚ ਡਿਲੀਵਰੀ ਦਾ ਬਿੱਲ 30 ਹਜ਼ਾਰ ਰੁਪਏ ਸੀ। ਜਿਸ ਨੂੰ ਚੁਕਾਉਣ ਵਿੱਚ ਜੋੜੇ ਨੇ ਅਸਮਰੱਥਾ ਜ਼ਾਹਿਰ ਕੀਤੀ ਤਾਂ ਡਾਕਟਰ ਨੇ ਬੱਚੇ ਦੀ ਬੋਲੀ ਹੀ ਲਗਵਾ ਦਿੱਤੀ।
ਜਿਸ ਤੋਂ ਬਾਅਦ ਜਿਵੇਂ ਹੀ ਨਵਜੰਮੇ ਦੀ ਵਿਕਰੀ ਦੀ ਖ਼ਬਰ ਵਾਇਰਲ ਹੋ ਗਈ ਤਾਂ ਦੋਸ਼ੀ ਦਿਲੀਪ ਮੰਗਲ ਨੇ ਬੱਚੇ ਨੂੰ ਉਸ ਜੋੜੇ ਨੂੰ ਵਾਪਸ ਕਰ ਦਿੱਤਾ। ਆਪਣੇ ਮਾਸੂਮ ਬੱਚੇ ਨੂੰ ਗੋਦੀ ਵਿੱਚ ਦੇਖ ਕੇ ਜੋੜੇ ਦੀਆਂ ਅੱਖਾਂ ਭਰ ਆਈਆਂ। ਫਿਲਹਾਲ ਪ੍ਰਸਾਸ਼ਨ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਕਲੀਨਿਕ ਨੂੰ ਸੀਲ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ੰਭੂ ਨਗਰ ਵਿੱਚ ਰਹਿਣ ਵਾਲਾ ਸ਼ਿਵਨਾਰਾਇਣ ਰਿਕਸ਼ਾ ਚਲਾਉਂਦਾ ਹੈ। ਲਾਕਡਾਊਨ ਕਾਰਨ ਉਸ ਦਾ ਕੰਮ ਬੰਦ ਹੋ ਗਿਆ ਸੀ। ਉਸਨੇ ਕਰਜ਼ਾ ਅਦਾ ਕਰਨ ਲਈ ਆਪਣਾ ਘਰ ਵੀ ਵੇਚ ਦਿੱਤਾ ਸੀ। 24 ਅਗਸਤ ਨੂੰ ਸ਼ੰਭੂ ਦੀ ਪਤਨੀ ਨੂੰ ਬੱਚਾ ਹੋਣ ਕਾਰਨ ਦਰਦ ਹੋਇਆ ਤਾਂ ਉਸ ਨੂੰ ਜੇਪੀ ਨਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਜਿੱਥੇ ਮਹਿਲਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਜਿਸ ਤੋਂ ਬਾਅਦ ਹਸਪਤਾਲ ਨੇ ਉਨ੍ਹਾਂ ਨੂੰ 35 ਹਜ਼ਾਰ ਰੁਪਏ ਦਾ ਬਿੱਲ ਅਦਾ ਕਰਨ ਲਈ ਕਿਹਾ । ਗਰੀਬ ਜੋੜਾ ਇਸਦਾ ਭੁਗਤਾਨ ਕਰਨ ਅਸਮਰਥ ਸੀ ਅਤੇ ਉਨ੍ਹਾਂ ਨੇ ਹੱਥ ਜੋੜ ਕੇ 500 ਰੁਪਏ ਹੋਣ ਦੀ ਗੱਲ ਕਹੀ, ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ।
ਜਿਸ ਤੋਂ ਬਾਅਦ ਡਾਕਟਰ ਨੇ ਇਸ ਗਰੀਬ ਜੋੜੇ ਨੂੰ ਡਰਾਇਆ ਅਤੇ ਜ਼ਬਰਦਸਤੀ ਕਾਗਜ਼ ‘ਤੇ ਅੰਗੂਠਾ ਲਗਵਾ ਲਿਆ। ਜਿਸ ਤੋਂ ਬਾਅਦ ਡਾਕਟਰ ਨੇ ਬੱਚੇ ਦਾ ਸੌਦਾ 1 ਲੱਖ ਰੁਪਏ ਵਿੱਚ ਕਰ ਦਿੱਤਾ ਅਤੇ ਸ਼ੰਭੂ ਅਤੇ ਉਸ ਦੀ ਪਤਨੀ ਨੂੰ ਕੁਝ ਪੈਸੇ ਦੇ ਕੇ ਉੱਥੋਂ ਭਜਾ ਦਿੱਤਾ । ਜਦੋਂ ਇਸ ਘਟਨਾ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਮਿਲੀ ਤਾਂ ਉਨ੍ਹਾਂ ਨੇ ਕਾਰਵਾਈ ਕਰਦਿਆਂ ਹਸਪਤਾਲ ਵਿੱਚ ਛਾਪਾ ਮਾਰ ਕੇ ਸੀਲ ਕਰ ਦਿੱਤਾ ।