Agra miscreants bus hijack: ਆਗਰਾ: ਤਾਜ ਨਗਰੀ ਆਗਰਾ ਵਿੱਚ ਬੁੱਧਵਾਰ ਨੂੰ ਫਾਈਨੈਂਸ ਕੰਪਨੀ ਦੇ ਕਰਮਚਾਰੀਆਂ ਨੇ ਯਾਤਰੀਆਂ ਨਾਲ ਭਰੀ ਬੱਸ ਨੂੰ ਹਾਈਜੈਕ ਕਰ ਲਿਆ। ਬੱਸ ਹਾਈਜੈਕ ਦੀ ਸੂਚਨਾ ਮਿਲਣ ‘ਤੇ ਪੁਲਿਸ ਵਿਭਾਗ ਵਿੱਚ ਭਗਦੜ ਮਚ ਗਈ। ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਤੋਂ ਮੱਧ ਪ੍ਰਦੇਸ਼ ਜਾ ਰਹੀ ਇੱਕ ਨਿੱਜੀ ਬੱਸ ਨੂੰ ਹਾਈਜੈਕ ਕਰ ਲਿਆ ਗਿਆ ਹੈ। ਡਰਾਈਵਰ ਅਤੇ ਕੰਡਕਟਰ ਨੂੰ ਉਤਾਰ ਕੇ ਬੱਸ ਨੂੰ ਕਿਸੇ ਅਣਪਛਾਤੇ ਜਗ੍ਹਾ ‘ਤੇ ਲੈ ਗਏ ਹਨ। ਬੱਸ ਵਿੱਚ ਕੁੱਲ 34 ਯਾਤਰੀ ਸਵਾਰ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੁੱਧਵਾਰ ਤੜਕੇ ਦੀ ਹੈ।
ਯਾਤਰੀਆਂ ਨਾਲ ਭਰੀ ਬੱਸ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਪ੍ਰਾਈਵੇਟ ਬੱਸ ਦੇ ਡਰਾਈਵਰ ਅਤੇ ਪੁਲਿਸ ਸ੍ਰੀਰਾਮ ਫਾਇਨਾਂਸ ਦਾ ਨਾਮ ਲੈ ਰਹੇ ਹਨ। ਦੋਵਾਂ ਦਾ ਕਹਿਣਾ ਹੈ ਕਿ ਇਸ ਫਾਈਨੈਂਸ ਕੰਪਨੀ ਦੇ ਲੋਕ ਜਾਯਲੋ ਐਸਯੂਵੀ ਤੋਂ ਆਏ ਸਨ ਅਤੇ ਬੱਸ ਲੈ ਗਏ । ਜਾਣਕਾਰੀ ਅਨੁਸਾਰ ਬੱਸ ਨੂੰ ਹਾਈਜੈਕ ਕਰਨ ਵਾਲਿਆਂ ਨੇ ਡਰਾਈਵਰ ਅਤੇ ਕੰਡਕਟਰ ਨੂੰ ਢਾਬੇ ‘ਤੇ ਖਾਣਾ ਖੁਆਇਆ ਅਤੇ 300 ਰੁਪਏ ਵੀ ਦਿੱਤੇ । ਹਾਲਾਂਕਿ, ਕਿਸੇ ਨੂੰ ਬੱਸ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਹੈ।
ਇਸ ਮਾਮਲੇ ਵਿੱਚ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਕਿ ਬੱਸ ਮਾਲਕ ਨੇ ਕਿਸ਼ਤ ਦਾ ਭੁਗਤਾਨ ਨਹੀਂ ਕੀਤਾ ਸੀ, ਜਿਸ ਕਾਰਨ ਫਾਈਨੈਂਸ ਕੰਪਨੀ ਦੇ ਕਰਮਚਾਰੀ ਡਰਾਈਵਰ ਅਤੇ ਕੰਡਕਟਰ ਨੂੰ ਉਤਾਰ ਕੇ ਸਵਾਰੀਆਂ ਨਾਲ ਭਰੀ ਬੱਸ ਲਾਇ ਕੇ ਚਲੇ ਗਏ । ਪੁਲਿਸ ਅਨੁਸਾਰ ਡਰਾਈਵਰ ਅਤੇ ਕੰਡਕਟਰ ਨੇ ਦੱਸਿਆ ਹੈ ਕਿ ਉਹ ਚਾਰ ਲੋਕ ਸਨ ਜੋ ਆਪਣੇ ਆਪ ਨੂੰ ਫਾਈਨੈਂਸ ਕੰਪਨੀ ਦਾ ਕਰਮਚਾਰੀ ਦੱਸ ਰਹੇ ਸਨ। ਹਾਲਾਂਕਿ, ਪੁਲਿਸ ਸਪੱਸ਼ਟ ਤੌਰ ‘ਤੇ ਇਹ ਕਹਿਣ ਵਿੱਚ ਸਫਲ ਨਹੀਂ ਹੋ ਸਕੀ ਹੈ ਕਿ ਬੱਸ ਨੂੰ ਲੈ ਕੇ ਗਏ ਲੋਕ ਬਦਮਾਸ਼ ਹਨ ਜਾਂ ਫਾਈਨੈਂਸ ਕੰਪਨੀ ਦੇ ਕਰਮਚਾਰੀ ।