agra rescue operation update: ਆਗਰਾ ‘ਚ ਬੋਰਵੈੱਲ ‘ਚ ਡਿੱਗੇ 4 ਸਾਲਾ ਸ਼ਿਵਾ ਨੂੰ ਆਰਮੀ ਦੇ ਜਵਾਨਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।ਇਸ ਦੇ ਲਈ ਜਵਾਨਾਂ ਨੇ ਕਰੀਬ 4 ਘੰਟੇ ਰੈਸਕਿਊ ਕੀਤਾ।ਬੱਚੇ ਸਵੇਰੇ 6 ਵਜੇ ਬੋਰਵੈੱਲ ‘ਚ ਡਿੱਗਿਆ ਸੀ ਅਤੇ 10 ਘੰਟਿਆਂ ਤੋਂ ਵੱਧ ਸਮਾਂ ਬੋਰਵੈੱਲ ਦੇ ਅੰਦਰ ਰਿਹਾ।ਬੱਚੇ ਨੂੰ ਕੱਢਣ ਦੇ ਲਈ ਬੋਰਵੈੱਲ ‘ਚ ਖੁਦਾਈ ਕੀਤੀ ਗਈ, ਫਿਰ ਉਸ ਨੂੰ ਜਾਲ ਦੇ ਸਹਾਰੇ ਬਾਹਰ ਕੱਢਿਆ ਗਿਆ।
ਉਸਦੇ ਘਰ ਦੇ ਸਾਹਮਣੇ ਖੇਡ ਰਿਹਾ ਇੱਕ 6 ਸਾਲਾ ਲੜਕਾ ਸੋਮਵਾਰ ਸਵੇਰੇ ਆਗਰਾ ਵਿੱਚ 100 ਫੁੱਟ ਡੂੰਘੇ ਬੋਰਵੇਲ ਵਿੱਚ ਡਿੱਗ ਗਿਆ। ਇਕੱਠੇ ਖੇਡ ਰਹੇ ਬੱਚਿਆਂ ਨੇ ਇਹ ਜਾਣਕਾਰੀ ਪਰਿਵਾਰ ਨੂੰ ਦਿੱਤੀ। ਬੱਚੇ ਨੂੰ ਬਚਾਉਣ ਲਈ ਪੁਲਿਸ ਟੀਮ ਨੇ ਪਹਿਲਾਂ ਬਚਾਅ ਸ਼ੁਰੂ ਕੀਤਾ। ਆਕਸੀਜਨ ਅਤੇ ਖਾਣ ਦੀਆਂ ਚੀਜ਼ਾਂ ਨੂੰ ਇੱਕ ਰੱਸੀ ਨਾਲ ਬੰਨ੍ਹਿਆ ਗਿਆ ਸੀ ਅਤੇ ਬੋਰਵੇਲ ਦੇ ਅੰਦਰ ਲਿਜਾਇਆ ਗਿਆ ਸੀ। ਫੌਜ ਬਚਾਅ ਲਈ ਪਹੁੰਚ ਗਈ ਹੈ। ਇਸ ਤੋਂ ਇਲਾਵਾ ਐਨਡੀਆਰਐਫ ਦੀ ਟੀਮ ਵੀ ਗਾਜ਼ੀਆਬਾਦ ਤੋਂ ਪਹੁੰਚੀ।
ਆਰਮੀ ਦੇ ਜਵਾਨਾਂ ਨੇ ਬੋਰਵੈੱਲ ‘ਚ ਆਕਸੀਜਨ, ਕੈਮਰ ਅਤੇ ਵਾਈਸ ਮਾਈਕ ਲਗਾਇਆ।ਬੱਚੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਬੱਚਾ ਅਜੇ ਹੋਸ਼ ‘ਚ ਹੈ।ਇਸਦਾ ਵੀਡੀਓ ਵੀ ਜਾਰੀ ਕੀਤਾ ਗਿਆ ਹੈ।ਬੋਰਵੱੈਲ ਦੇ ਪਿੱਛੇ ਇੱਕ ਟੋਇਆ ਪੁੱਟਿਆ ਜਾ ਰਿਹਾ ਹੈ।ਆਰਮੀ ਮੁਤਾਬਕ ਬੱਚਾ 90 ਤੋਂ 95 ਫੁੱਟ ਹੇਠਾਂ ਫਸਿਆ ਹੋਇਆ ਸੀ।
ਕਿਸਾਨ ਦੀ ਜ਼ਮੀਨ ‘ਤੇ ਕਬਜ਼ਾ ਕਰਨ ਆਏ BJP ਲੀਡਰ ਜਿਆਣੀ ਦੇ ਗੁੰਡੇ? ਕਿਸਾਨਾਂ ਨੇ ਫਿਰ ਖੇਤਾਂ ‘ਚ ਭਜਾਏ , ਦੇਖੋ LIVE