agriculture minister amrendra pratap singh: ਦਿੱਲੀ ‘ਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਬਿਹਾਰ ਦੇ ਖੇਤੀ ਮੰਤਰੀ ਅਮਰੇਂਦਰ ਪ੍ਰਤਾਪ ਸਿੰਘ ਨੇ ਵਿਵਾਦਿਤ ਬਿਆਨ ਦਿੱਤਾ ਹੈ।ਸਿੰਘ ਨੇ ਐਤਵਾਰ ਨੂੰ ਵੈਸ਼ਾਲੀ ਦੇ ਸੋਨਪੁਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਦਲਾਲਾਂ ਦਾ ਅੰਦੋਲਨ ਕਹਿ ਦਿੱਤਾ।ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ 5.5 ਲੱਖ ਪਿੰਡ ਹਨ, ਪਰ ਕਿਸੇ ਵੀ ਪਿੰਡ ‘ਚ ਕਿਤੇ ਕੋਈ ਕਿਸਾਨ ਅੰਦੋਲਨ ਨਹੀਂ ਚੱਲ ਰਿਹਾ।ਮਹੱਤਵਪੂਰਨ ਹੈ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ ‘ਤੇ 3 ਹਫਤਿਆਂ ਤੋਂ ਜਿਆਦਾ ਸਮੇਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਇਸ ਨੂੰ ਲੈ ਕੇ ਬਿਹਾਰ ਦੀ ਐੱਨਡੀਏ ਸਰਕਾਰ ‘ਚ ਖੇਤੀ ਮੰਤਰੀ ਅਮਰੇਂਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਦਿੱਲੀ ਅਤੇ ਹਰਿਆਣਾ ਦੇ ਬਾਰਡਰ ‘ਤੇ ਜੋ ਅੰਦੋਲਨ ਚੱਲ ਰਿਹਾ ਹੈ,ਉਹ ਕਿਸਾਨ ਅੰਦੋਲਨ ਨਹੀਂ ਸਗੋਂ ਦਲਾਲਾਂ ਦਾ ਅੰਦੋਲਨ ਹੈ।
ਮੰਤਰੀ ਅਮਰੇਂਦਰ ਨੇ ਅੱਗੇ ਕਿਹਾ ਕਿ, ਕੀ ਕਿਸਾਨ ਸਿਰਫ ਦਿੱਲੀ ਅਤੇ ਹਰਿਆਣਾ ਦੇ ਬਾਰਡਰ ‘ਤੇ ਹੀ ਹਨ? ਇਸ ਦੇਸ਼ ‘ਚ 5.5 ਲੱਖ ਪਿੰਡ ਹਨ।ਕਿਸ ਪਿੰਡ ਦਾ ਕਿਸਾਨ ਅੰਦੋਲਨ ਕਰ ਰਿਹਾ ਹੈ।ਬਿਹਾਰ ਦੇ ਕਿਸਾਨ ਅੰਦੋਲਨ ਕਰ ਰਹੇ ਹਨ ਕੀ।5.5 ਲੱਖ ਪਿੰਡਾਂ ‘ਚੋਂ ਕਿਸਾਨਾਂ ਨੂੰ ਕੋਈ ਮਤਲਬ ਨਹੀਂ ਹੈ ਅਤੇ ਉਹ ਸਾਰੇ ਕਹਿੰਦੇ ਹਨ ਕਿ ਖੇਤੀ ਕਾਨੂੰਨ ਉਨ੍ਹਾਂ ਦੇ ਲਾਭ ਲਈ ਹੈ।ਦਿੱਲੀ ‘ਚ ਮੁੱਠੀ ਭਰ ਦਲਾਲ ਲੋਕ ਕਿਸਾਨ ਬਣ ਕੇ ਅੰਦੋਲਨ ਕਰ ਰਹੇ ਹਨ।ਜੇਕਰ ਅਸਲ ‘ਚ ਕਿਸਾਨਾਂ ਦਾ ਅੰਦੋਲਨ ਹੁੰਦਾ ਹਤਾਂ ਪੂਰੇ ਭਾਰਤ ‘ਚ ਅੱਗ ਲੱਗੀ ਹੁੰਦੀ।ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 25ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਪ੍ਰਦਰਸ਼ਨਕਾਰੀ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।ਇਸ ਦੌਰਾਨ ਐੱਨਡੀਏ ਦੇ ਸਹਿਯੋਗੀ ਰਾਸ਼ਟਰੀ ਲੋਕਤੰਤਰਿਕ ਪਾਰਟੀ ਦੇ ਸੰਯੋਜਕ ਬੇਨੀਵਾਲ ਨੇ ਵੀ ਐਲਾਨ ਕੀਤਾ ਹੈ ਕਿ ਕਿਸਾਨ ਅੰਦੋਲਨ ਦੇ ਸਮਰਥਨ ‘ਚ 26 ਦਸੰਬਰ ਨੂੰ ਉਨ੍ਹਾਂ ਦੀ ਪਾਰਟੀ ਦੋ ਲੱਖ ਕਿਸਾਨਾਂ ਨੂੰ ਲੈ ਕੇ ਰਾਜਸਥਾਨ ਤੋਂ ਦਿੱਲੀ ਮਾਰਚ ਕਰੇਗੀ।
ਇਹ ਮੁੰਡਾ ਕਿਸਾਨ ਮੋਰਚੇ ਤੇ ਲੋਕਾਂ ਨੂੰ ਮੁਫ਼ਤ ਦੇ ਰਿਹਾ ਗਰਮ ਪਾਣੀ ਦੇ ਦੇਸੀ ਗੀਜ਼ਰ, ਦੇਖੋ Live…