agriculture minister narendra singh tomar: ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਮੁੱਦੇ ਦਾ ਹੱਲ ਕਰਨ ਲਈ ਹੁਣ ਵੱਖ ਵੱਖ ਕਿਸਾਨ ਸੰਗਠਨਾਂ ਦੇ ਨਾਲ ਗੱਲਬਾਤ ਕਰ ਰਹੇ ਹਨ।ਮੰਤਰੀ ਨੇ ਸ਼ੁੱਕਰਵਾਰ ਨੂੰ ਉਮੀਦ ਜਤਾਈ ਕਿ ਸਾਲ ਖਤਮ ਹੋਣ ਤੋਂ ਪਹਿਲਾਂ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇਗਾ।ਇਸ ਤੋਂ ਪਹਿਲਾਂ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਦੇ ਲਈ ਗੱਲਬਾਤ ਕਰਨ ਯਤਨ ਕੀਤਾ ਗਿਆ।ਇਹ ਪੁੱਛੇ ਜਾਣ ‘ਤੇ ਕਿ ਕੀ ਕਿਸਾਨਾਂ ਦਾ ਮੁੱਦਾ ਸਾਲ 2020 ਦੀ ਸਮਾਪਤੀ ਤੋਂ ਪਹਿਲਾਂ ਸੁਲਝਾ ਲਿਆ ਜਾਏਗਾ।ਉਨ੍ਹਾਂ ਨੇ ਕਿਹਾ-ਹਾਂ, ਮੈਨੂੰ ਪੂਰੀ ਉਮੀਦ ਹੈ, ਹਰ ਕਿਸੇ ਦਾ ਆਪਣਾ ਏਜੰਡਾ ਹੈ, ਮੇਰਾ ਏਜੰਡਾ ਕਿਸਾਨ ਹੈ, ਮੈਨੂੰ ਦੱਸੋ ਕਿ ਖੇਤੀ ਕਾਨੂੰਨਾਂ ਦਾ ਕਿਹੜਾ ਕਾਨੂੰਨ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਅਸੀਂ ਚਰਚਾ ਲਈ ਤਿਆਰ ਹਾਂ।
ਉਨਾਂ੍ਹ ਨੇ ਕਿਸਾਨ ਸੰਗਠਨਾਂ ਨਾਲ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਜਾਂ ਵਾਪਸ ਲੈਣ ‘ਤੇ ਜੋਰ ਨਾ ਦੇਣ, ਇਨ੍ਹਾਂ ਨੂੰ ਕਿਸਾਨਾਂ ਦੇ ਲਾਭ ਲਈ ਲਾਗੂ ਕੀਤਾ ਗਿਆ ਹੈ।ਤਿੰਨ ਖੇਤੀ ਕਾਨੂੰਨਾਂ ਨੂੰ ਲਾਭਕਾਰੀ ਦੱਸਦੇ ਹੋਏ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਵਿਰੋਧੀ ਪਾਰਟੀਆਂ ਨੂੰ ਜਿੰਮੇਦਾਰ ਠਹਿਰਾਇਆ ਹੈ।ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ, ਜਿਨਾਂ ‘ਚ ਜਿਆਦਾਤਰ ਪੰਜਾਬ ਅਤੇ ਹਰਿਆਣਾ ਤੋਂ ਹਨ।ਦਿੱਲੀ ਦੇ ਬਾਰਡਰ ‘ਤੇ ਪਿਛਲੇ ਤਿੰਨ ਹਫਤਿਆਂ ਤੋਂ ਵੱਧ ਸਮੇਂ ਤੋਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਹਨ।ਤੋਮਰ, ਪੀਯੂਸ਼ ਗੋਇਲ ਅਤੇ ਸੂਬਾ ਮੰਤਰੀ ਸੋਮ ਪ੍ਰਕਾਸ਼ ਦੇ ਨਾਲ ਕਰੀਬ 40 ਕਿਸਾਨਾਂ ਸੰਘਾਂ ਨਾਲ ਗੱਲਬਾਤ ‘ਚ ਕੇਂਦਰ ਦੀ ਅਗਵਾਈ ਕਰ ਰਹੇ ਹਨ।ਤਿੰਨ ਕੇਂਦਰੀ ਮੰਤਰੀਆਂ ਅਤੇ 40 ਕਿਸਾਨ ਸੰਘਾਂ ਦੇ ਵਿਚਾਲੇ ਘੱਟ ਤੋਂ ਘੱਟ ਪੰਜ ਦੌਰ ਦੀ ਗੱਲਬਾਤ ਹੋਈ ਹੈ।ਪਰ ਕਿਸਾਨਾਂ ਦੇ ਸੰਘ ਇਨ੍ਹਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਨਾਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ।