agriculture minister narinder singh tomar: ਖੇਤੀ ਕਾਨੂੰਨਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਡਾ ਬਿਆਨ ਦਿੱਤਾ ।ਉਨ੍ਹਾਂ ਕਿਹਾ ਕਿ ਬੀਜੇਪੀ ਦੀ ਅਗਵਾਈ ਲਈ ਸਾਡੇ ਕੋਲ ਪੀਐੱਮ ਮੋਦੀ ਵਰਗਾ ਮਜ਼ਬੂਤ ਲੀਡਰ ਹੈ।ਉਨ੍ਹਾਂ ਇਹ ਵੀ ਕਿਹਾ ਹੈ ਕਿ ਖੇਤੀ ਸੁਧਾਰ ਕਾਨੂੰਨਾਂ ਦੇ ਹੱਕ ‘ਚ ਯੂਪੀਏ ਸਰਕਾਰ ਵੀ ਸੀ।ਉਨ੍ਹਾਂ ਕਿਹਾ ਕਿ ਦਬਾਅ ਕਰ ਕੇ ਕੋਈ ਫੈਸਲਾ ਨਹੀਂ ਲੈ ਪਾ ਰਹੇ ਸਨ।ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਅਤੇ ਸ਼ਰਦ ਪਵਾਰ ਵੀ ਹੱਕ ‘ਚ ਸਨ।ਕੇਂਦਰ ਸਰਕਾਰ ਨੇ
ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਧਰਨਾ ਬੀਤੇ 33 ਦਿਨਾਂ ਤੋਂ ਜਾਰੀ ਹੈ।ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ।ਇਸ ਦੌਰਾਨ ਪੀਐੱਮ ਮੋਦੀ ਨੇ 100ਵੀਂ ਕਿਸਾਨ ਰੇਲ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ‘ਚ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਵੀ ਹਿੱਸਾ ਲਿਆ।ਉਨਾਂ੍ਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਦੋਂ ਤੋਂ ਕਾਰਜ ਸੰਭਾਲਿਆ ਹੈ ਉਦੋਂ ਤੋਂ ਖੇਤੀ ‘ਚ ਸੁਧਾਰ ਹੋ ਰਹੇ ਹਨ, ਖੇਤੀਬਾੜੀ ਦਾ ਖੇਤਰਫਲ ਵਧੇ, ਕਿਸਾਨ ਦੇਸ਼ ਦੀ ਜੀਡੀਪੀ ‘ਚ ਹਿੱਸੇਦਾਰੀ ਲੈਣ, ਇਹ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਮੋਦੀ ਸਰਕਾਰ।ਕਿਸਾਨਾਂ ‘ਤੇ ਜੋ ਕਾਨੂੰਨੀ ਪਾਬੰਦੀਆਂ ਲੱਗੀਆਂ ਹਨ ਉਨਾਂ੍ਹ ਤੋਂ ਕਿਸਾਨ ਮੁਕਤ ਹੋ ਸਕਣ।ਇਸ ਦੀ ਵੀ ਕੋਸ਼ਿਸ਼ ਕਰ ਰਹੇ ਹਨ।
ਕੇਂਦਰ ਦੇ ਮੀਟਿੰਗ ਦੇ ਸੱਦੇ ਨੂੰ ਲੈ ਕੇ ਕਿਸਾਨ ਆਗੂਆਂ ਨੇ ਬਣਾਈ ਵਿਉਂਤਬੰਦੀ, ਸੁਣੋ ਹੁਣ ਤੱਕ ਦਾ ਸਭ ਤੋਂ ਵੱਡਾ ਐਲਾਨ