agriculture minister narinder singh tomar: ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 37ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ। 4 ਜਨਵਰੀ ਨੂੰ ਕਿਸਾਨਾਂ ਅਤੇ ਸਰਕਾਰ ਵਿਚਾਲੇ ਹੋਣ ਵਾਲੀ 7ਵੇਂ ਦੌਰ ਦੀ ਬੈਠਕ ‘ਚ ਕਿਸਾਨਾਂ ਦੇ ਹੱਕ ‘ਚ ਫੈਸਲਾ ਨਾ ਆਇਆ ਤਾਂ ਕਿਸਾਨਾਂ ਵਲੋਂ ਅੰਦੋਲਨ ਹੋਰ ਸਖਤ ਪੱਧਰ ‘ਤੇ ਕੀਤਾ ਜਾਵੇਗਾ।ਕਿਸਾਨ ਸੰਗਠਨਾਂ ਦਾ ਕਹਿਣਾ ਹੈ, ਕਾਨੂੰਨਾਂ ਦੀ ਵਾਪਸੀ ਅਤੇ ਐੱਮਐੱਸਪੀ ‘ਤੇ ਕਾਨੂੰਨੀ ਗਾਰੰਟੀ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ।ਦੂਜੇ ਪਾਸੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਾਕਾਰਾਤਮਕ ਗੱਲਬਾਤ ਦੀ ਉਮੀਦ ਜਤਾਈ ਹੈ।ਹਾਲਾਂਕਿ ਉਨ੍ਹਾਂ ਨੇ ਕਿਹਾ ਕਿ, ਉਹ ਜੋਤਸ਼ੀ ਨਹੀਂ ਹੋ ਅਜੇ ਇਹ ਦੱਸ ਸਕਣ ਕਿ ਬੈਠਕ ‘ਚ ਕੀ ਹੋਵੇਗਾ।ਦਿੱਲੀ ਦੀ ਕੜਾਕੇਦਾਰ ਠੰਡ ‘ਚ ਸੜਕਾਂ ‘ਤੇ ਨਵਾਂ ਸਾਲ ਮਨਾਉਣ ਵਾਲੇ ਕਿਸਾਨ ਸੰਗਠਨਾਂ ਨੇ ਸਿੰਘੂ ਬਾਰਡਰ ‘ਤੇ ਕਿਹਾ, ਸਰਕਾਰ ਨਾਲ ਗੱਲਬਾਤ ‘ਚ ਹੁਣ ਤੱਕ ਪੰਜ ਫੀਸਦੀ ਮੁੱਦਿਆਂ ‘ਤੇ ਹੀ
ਚਰਚਾ ਹੋਈ ਹੈ।ਕਿਸਾਨ ਨੇਤਾ ਦਾ ਕਹਿਣਾ ਹੈ ਕਿ ਜੇਕਰ 4 ਜਨਵਰੀ ਦੀ ਬੈਠਕ ‘ਚ ਸਰਕਾਰ ਖੇਤੀ ਕਾਨੂੰਨ ਖਤਮ ਕਰਨ ‘ਚ ਅਸਫਲ ਰਹੀ ਤਾਂ ਹਰਿਆਣਾ ਦੇ ਮਾਲ ਅਤੇ ਪੈਟਰੋਲ ਪੰਪ ਬੰਦ ਕਰਵਾਏ ਜਾਣਗੇ।ਕਿਸਾਨ ਨੇਤਾ ਯੁੱਧਵੀਰ ਸਿੰਘ ਨੇ ਕਿਹਾ, ਹੱਲ ਨਹੀਂ ਨਿਕਲਿਆ ਤਾਂ 6 ਜਨਵਰੀ ਨੂੰ ਟ੍ਰੈਕਟਰ ਰੈਲੀ ਕੱਢਣਗੇ।ਦੂਜੇ ਪਾਸੇ, ਤੋਮਰ ਨੇ ਕਿਹਾ, ਪਿਛਲੀ ਬੈਠਕ ‘ਚ ਅੱਧੇ ਮੁੱਦੇ ਹੱਲ ਹੋ ਜਾਣਗੇ ਅਤੇ ਉਮੀਦ ਹੈ ਕਿ 7ਵੇਂ ਦੌਰ ਦੀ ਬੈਠਕ ‘ਚ ਸਾਕਾਰਾਤਮਕ ਸਿੱਟੇ ਨਿਕਲਣਗੇ।ਮੈਨੂੰ ਉਮੀਦ ਹੈ ਕਿ ਜੋ ਵੀ ਫੈਸਲਾ ਹੋਵੇਗਾ ਉਹ ਕਿਸਾਨਾਂ ਦੇ ਕਲਿਆਣ ਅਤੇ ਖੇਤੀ ਖੇਤਰ ਦੇ ਹਿੱਤ ‘ਚ ਹੋਵੇਗਾ।
ਮੋਦੀ ਸਰਕਾਰ ਨੂੰ ਹਿਲਾਕੇ ਰੱਖ ਦੇਵੇਗਾ ਇਹ Tractor March, ਨਹੀਂ ਕਰ ਸਕਦੇ ਟਰੈਕਟਰਾਂ ਦੀ ਗਿਣਤੀ