ailway minister piyush goyal: ਵਿਰੋਧੀ ਧਿਰ ਵਲੋਂ ਲਗਾਤਾਰ ਕੇਂਦਰ ਸਰਕਾਰ ‘ਤੇ ਰੇਲਵੇ ਦੇ ਨਿੱਜੀਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।ਮੰਗਲਵਾਰ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਨੇ ਲੋਕਸਭਾ ‘ਚ ਇਸ ਮਾਮਲੇ ‘ਤੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ।ਪੀਯੂਸ਼ ਗੋਇਲ ਨੇ ਕਿਹਾ ਕਿ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਸੜਕਾਂ ‘ਤੇ ਸਿਰਫ ਸਰਕਾਰੀ ਗੱਡੀਆਂ ਹੀ ਚਲਣੀਆਂ ਚਾਹੀਦੀਆਂ ਹਨ।ਲੋਕਸਭਾ ‘ਚ ਰੇਲ ਮੰਤਰੀ ਪੀਯੂਸ਼ ਗੋਇਲ ਬੋਲੇ ਕਿ ਅਸੀਂ ‘ਤੇ ਰੇਲਵੇ ਦਾ ਨਿੱਜੀਕਰਨ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ, ਪਰ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਸੜਕ ‘ਤੇ ਸਿਰਫ ਸਰਕਾਰੀ ਵਾਹਨ ਹੀ ਚੱਲਣ।
ਕਿਉਂਕਿ ਪ੍ਰਾਈਵੇਟ ਅਤੇ ਸਰਕਾਰੀ ਵਾਹਨ ਦੋਵਾਂ ਹੀ ਆਰਥਿਕ ਗਤੀਵਿਧੀ ਨੂੰ ਅੱਗੇ ਵਧਾਉਂਦੇ ਹਨ।ਰੇਲ ਮੰਤਰੀ ਨੇ ਸਦਨ ‘ਚ ਕਿਹਾ ਕਿ ਰੇਲਵੇ ‘ਚ ਪ੍ਰਾਈਵੇਟ ਇਨਵੈਸਟਮੈਂਟ ਦਾ ਸਵਾਗਤ ਕੀਤਾ ਜਾਣਾ ਚਾਹੀਦਾ, ਇਸ ਨਾਲ ਸੁਵਿਧਾਵਾਂ ‘ਚ ਸੁਧਾਰ ਹੋਵੇਗਾ।ਹਾਲਾਂਕਿ, ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਨੂੰ ਪੂਰਨ ਰੂਪ ਨਾਲ ਨਿੱਜੀਕਰਨ ਦੇ ਹੱਥਾਂ ‘ਚ ਨਹੀਂ ਸੌਂਪਿਆ ਜਾਵੇਗਾ।ਪੀਯੂਸ਼ ਗੋਇਲ ਬੋਲੇ ਕਿ ਰੇਲਵੇ ਸਰਕਾਰੀ ਜਾਇਦਾਦ ਹੈ ਅਤੇ ਸਰਕਾਰੀ ਹੀ ਰਹੇਗੀ।ਪਰ ਜੇਕਰ ਇਸ ‘ਚ ਨਿੱਜੀ ਇਨਵੈਸਟਮੈਂਟ ਆਉਂਦਾ ਹੈ, ਤਾਂ ਉਸ ਨਾਲ ਕਿਸੇ ਨੂੰ ਮੁਸ਼ਕਿਲ ਨਹੀਂ ਹੋਣੀ ਚਾਹੀਦੀ।