ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ ਕਿ ਉਹ 17 ਜਨਵਰੀ ਤੋਂ ਅਯੁੱਧਿਆ ਲਈ ਬੰਗਲੌਰ ਤੇ ਕੋਲਕਾਤਾ ਤੋਂ ਸਿੱਧੀ ਉਡਾਣ ਸ਼ੁਰੂ ਕਰੇਗੀ। ਇਸੇ ਮਹੀਨੇ ਦੀ ਸ਼ੁਰੂਆਤ ਵਿਚ ਏਅਰਲਾਈ ਨੇ ਅਯੁੱਧਿਆ ਤੇ ਦਿੱਲੀ ਦੇ ਵਿਚ ਸਿੱਧੀ ਉਡਾਣ ਦਾ ਐਲਾਨ ਕੀਤਾ ਸੀ।ਏਅਰਲਾਈਨ ਨੇ ਕਿਹਾ ਕਿ ਬੰਗਲੌਰ-ਅਯੁੱਧਿਆ ਤੇ ਕੋਲਕਾਤਾ-ਅਯੁੱਧਿਆ ਮਾਰਗਾਂ ‘ਤੇ ਉਡਾਣਾਂ 17 ਜਨਵਰੀ ਨੂੰ ਸ਼ੁਰੂ ਹੋ ਜਾਣਗੀਆਂ। ਸ਼ਨੀਵਾਰ ਨੂੰ ਮਹਾਰਿਸ਼ੀ ਵਾਲਮੀਕਿ ਕੌਮਾਂਤਰੀ ਹਵਾਈ ਅੱਡੇ ਅਯੁੱਧਿਆ ਧਾਮ ਦੇ ਉਦਘਾਟਨ ਦੇ ਨਾਲ-ਨਾਲ ਅਯੁੱਧਿਆ ਤੇ ਦਿੱਲੀ ਦੇ ਵਿਚ ਆਪਣੀ ਉਡਾਣਾਂ ਚਾਲੂ ਕਰੇਗਾ।
ਏਅਰਪੋਰਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਏਅਰ ਇੰਡੀਆ ਐਕਸਪ੍ਰੈਸ ਦੇ ਮੁੱਖ ਵਪਾਰਕ ਅਧਿਕਾਰੀ ਅੰਕੁਰ ਗਰਗ ਨੇ ਕਿਹਾ ਕਿ ਬੇਂਗਲੁਰੂ ਅਤੇ ਕੋਲਕਾਤਾ, ਸਾਡੇ ਨੈਟਵਰਕ ਦੇ ਮਹੱਤਵਪੂਰਨ ਹੱਬ ਵਜੋਂ, ਅਯੁੱਧਿਆ ਦੇ ਗੇਟਵੇ ਵਜੋਂ ਕੰਮ ਕਰਨਗੇ, ਜੋ ਦੱਖਣ ਭਾਰਤ ਤੇ ਪੂਰਬੀ ਭਾਰਤ ਦੇ ਤੀਰਥ ਯਾਤਰੀਆਂ ਨੂੰ ਸੁਵਿਧਾਜਨਕ ਵਨ-ਸਟਾਪ ਯਾਤਰਾ ਪ੍ਰੋਗਰਾਮ ਪ੍ਰਦਾਨ ਕਰਨਗੇ। ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਯੁੱਧਿਆ ਹਵਾਈ ਅੱਡੇ ਦੇ ਉਦਘਾਟਨ ਨਾਲ ਦੇਸ਼ ਲਈ ਕੱਲ੍ਹ ਇੱਕ ਇਤਿਹਾਸਕ ਦਿਨ ਹੋਵੇਗਾ, ਜਿਸ ਦਾ ਸਮੁੱਚੇ ਖੇਤਰ ਨੂੰ ਵਧਾ ਕੇ ਅਤੇ ਦੂਜੇ ਪੜਾਅ ਵਿੱਚ ਰਨਵੇ ਦੀ ਲੰਬਾਈ ਵਧਾ ਕੇ ਵੱਡੇ ਪੱਧਰ ‘ਤੇ ਕੀਤਾ ਜਾਵੇਗਾ।
ਅਯੁੱਧਿਆ ਤੋਂ ਇੰਡੀਗੋ ਨੇ 15 ਜਨਵਰੀ ਤੋਂ ਅਯੁੱਧਿਆ ਤੇ ਮੁੰਬਈ ਦੇ ਵਿਚ ਸਿੱਧੀ ਕਨੈਕਟਿਵਟੀ ਦਾ ਐਲਾਨ ਕੀਤਾ ਹੈ। ਅਯੁੱਧਿਆ ਤੋਂ ਉਡਾਣ ਦਿਨ ਵਿਚ ਸਵਾ ਤਿੰਨ ਵੇ ਜਾਵੇਗੀ। ਸ਼ਾਮ 5 ਵਜ ਕੇ 40 ਮਿੰਟ ‘ਤੇ ਮੁੰਬਈ ਪਹੁੰਚੇਗੀ। 15 ਜਨਵਰੀ ਤੱਕ ਕਿਰਾਇਆ 4599 ਰੱਖਿਆ ਗਿਆ ਹੈ। ਦੋ ਘੰਟੇ 25 ਮਿੰਟ ਵਿਚ ਇਹ ਯਾਤਰਾ ਪੂਰੀ ਹੋਵੇਗੀ।
ਇਹ ਵੀ ਪੜ੍ਹੋ : ਨੀਨਾ ਸਿੰਘ ਨੇ CISF ਦੀ ਪਹਿਲੀ ਮਹਿਲਾ ਮੁਖੀ ਵਜੋਂ ਸੰਭਾਲਿਆ ਅਹੁਦਾ, 1989 ਬੈਚ ਦੀ ਹੈ IPS ਅਧਿਕਾਰੀ
ਇੰਡੀਗੋ ਨੇ ਅਯੁੱਧਿਆ ਵਿਚ ਜਲਦ ਹੀ ਸ਼ੁਰੂ ਹੋਣ ਵਾਲੇ ਮਰਿਆਦਾ ਪੁਰਸ਼ੌਤਮ ਸ੍ਰੀ ਰਾਮ ਅੰਤਰਰਾਸ਼ਟਰੀ ਹਵਾਈਅੱਡੇ ਤੋਂ ਦਿੱਲੀ ਲਈ ਚਲਾਉਣ ਦਾ ਐਲਾਨ ਕੀਤਾ ਸੀ। 6 ਜਨਵਰੀ 2024ਤੋਂ ਦਿੱਲੀ ਤੋਂ ਅਯੁੱਧਿਆ ਤੇ 11 ਜਨਵਰੀ 2024 ਤੋਂ ਅਹਿਮਦਾਬਾਦ ਤੱਕ ਵਪਾਰਕ ਸੰਚਾਲਨ ਸ਼ੁਰੂ ਹੋਵੇਾ। ਇੰਡੀਗੋ ਦੇ ਗਲੋਬਲ ਸੇਲਜ਼ ਹੈੱਡ ਵਿਨੈ ਮਲਹੋਤਰਾ ਨੇ ਕਿਹਾ ਕਿ ਦਿੱਲੀ ਅਤੇ ਅਹਿਮਦਾਬਾਦ ਤੋਂ ਇਲਾਵਾ ਅਯੁੱਧਿਆ ਅਤੇ ਮੁੰਬਈ ਵਿਚਾਲੇ ਸਿੱਧੀ ਸੰਪਰਕ ਯਾਤਰਾ, ਸੈਰ-ਸਪਾਟਾ ਅਤੇ ਵਪਾਰ ਨੂੰ ਮਹੱਤਵਪੂਰਨ ਤੌਰ ‘ਤੇ ਹੁਲਾਰਾ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”