ਟਾਟਾ ਸਮੂਹ ਦੁਆਰਾ ਸੰਚਾਲਿਤ ਏਅਰ ਇੰਡੀਆ ਦਾ A320 ਨਿਓ ਜਹਾਜ਼ ਉਡਾਣ ਭਰਨ ਦੇ ਨਾਲ ਹੀ ਕੁਝ ਤਕਨੀਕੀ ਖਰਾਬੀ ਕਾਰਨ 27 ਮਿੰਟ ਬਾਅਦ ਹੀ ਮੁੰਬਈ ਹਵਾਈ ਅੱਡੇ ‘ਤੇ ਵਾਪਸ ਪਰਤਿਆ । ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ, ਕੁਝ ਤਕਨੀਕੀ ਖਰਾਬੀ ਕਾਰਨ ਇਸ ਦਾ ਇੱਕ ਇੰਜਣ ਹਵਾ ਵਿੱਚ ਹੀ ਬੰਦ ਹੋ ਗਿਆ। ਜਿਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਵਾਪਸ ਹਵਾਈ ਅੱਡੇ ‘ਤੇ ਉਤਾਰ ਦਿੱਤਾ।
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਬੈਂਗਲੁਰੂ ਜਾਣ ਵਾਲੇ ਇਸ ਜਹਾਜ਼ ਦੇ ਯਾਤਰੀਆਂ ਨੂੰ ਵੀਰਵਾਰ ਨੂੰ ਦੂਜੇ ਜਹਾਜ਼ ਵਿੱਚ ਬਿਠਾ ਕੇ ਭੇਜਿਆ ਗਿਆ । ਸੂਤਰਾਂ ਨੇ ਦੱਸਿਆ ਕਿ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਏਅਰ ਇੰਡੀਆ ਦੇ A320neo ਜਹਾਜ਼ CFM ਲੀਪ ਇੰਜਣ ਲੱਗੇ ਹੁੰਦੇ ਹਨ।
ਦੱਸ ਦੇਈਏ ਕਿ A320neo ਜਹਾਜ਼ ਦੇ ਪਾਇਲਟ ਨੇ ਸਵੇਰੇ 9:43 ਵਜੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ । ਪਰ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਜਹਾਜ਼ ਦੇ ਪਾਇਲਟਾਂ ਨੂੰ ਜਹਾਜ਼ ਦੇ ਇੱਕ ਇੰਜਣ ਬਾਰੇ ਉੱਚ ਨਿਕਾਸ ਤਾਪਮਾਨ ਬਾਰੇ ਚੇਤਾਵਨੀ ਮਿਲੀ । ਸੂਤਰਾਂ ਮੁਤਾਬਕ ਇੰਜਣ ਬੰਦ ਹੋਣ ਤੋਂ ਬਾਅਦ ਪਾਇਲਟ ਨੇ ਸਵੇਰੇ 10.10 ਵਜੇ ਜਹਾਜ਼ ਨੂੰ ਵਾਪਸ ਮੁੰਬਈ ਹਵਾਈ ਅੱਡੇ ‘ਤੇ ਵਾਪਸ ਉਤਾਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: