ਰੂਸ ਨੇ ਯੂਕਰੇਨ ‘ਤੇ ਫੌਜੀ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਏਅਰਪੋਰਟ ਅਤੇ ਹੋਰ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਯੂਕਰੇਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੀਵ ਦੇ ਲਈ ਉਡਾਣ ਭਰਨ ਵਾਲੀ ਏਅਰ ਇੰਡੀਆ ਦੀ ਫਲਾਈਟ ਦਿੱਲੀ ਵਾਪਸ ਮੁੜ ਗਈ ਹੈ। ਇਸ ਸਬੰਧੀ ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਏਅਰ ਇੰਡੀਆ ਦੀ ਉਡਾਣ AI 1947 ਵਾਪਸ ਆ ਗਈ ਹੈ, ਕਿਉਂਕਿ ਕੀਵ ਵਿੱਚ NOTAM ਜਾਰੀ ਕੀਤਾ ਗਿਆ ਹੈ।
ਇਸਦੇ ਅਨੁਸਾਰ ਵੀਰਵਾਰ ਸਵੇਰ ਤੋਂ ਯੂਕਰੇਨ ਦੇ ਅੰਦਰ ਯਾਤਰੀ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਏਅਰ ਇੰਡੀਆ ਤੇ ਕੇਂਦਰ ਸਰਕਾਰ ਨੇ ਇਸ ਨੋਟਿਸ ਦੇ ਬਾਅਦ ਉਡਾਣ ਨੂੰ ਦਿੱਲੀ ਵਾਪਸ ਬੁਲਾਉਣ ਦਾ ਫੈਸਲਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਉਡਾਣ ਨੇ ਦਿੱਲੀ ਪਰਤਣ ਲਈ ਇਰਾਨੀ ਹਵਾਈ ਖੇਤਰ ਤੋਂ ਯੂ-ਟਰਨ ਲਿਆ।
ਦੱਸ ਦੇਈਏ ਕਿ ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਵੇਰੇ ਕਰੀਬ ਸਾਢੇ ਸੱਤ ਵਜੇ ਕੀਵ ਦੇ ਬਾਰੀਸਿਪਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲਈ ਉਡਾਣ ਭਰੀ ਸੀ। ਇਸ ਵਿਚਾਲੇ ਕੀਵ ਤੋਂ ਯੂਕਰੇਨ ਇੰਟਰਨੈਸ਼ਨਲ ਏਅਰਲਾਈਨ ਦਾ ਜਹਾਜ਼ ਵੀਰਵਾਰ ਸਵੇਰੇ 7.45 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰਿਆ।
ਵੀਡੀਓ ਲਈ ਕਲਿੱਕ ਕਰੋ -: