air pollution delhi pm 10 level very poor: ਦਿੱਲੀ ‘ਚ ਸੋਮਵਾਰ ਦੀ ਸਵੇਰ ਹਵਾ ਗੁਣਵੱਤਾ ‘ਖਰਾਬ’ ਸ਼੍ਰੇਣੀ ‘ਚ ਦਰਜ ਕੀਤੀ ਗਈ ਹੈ।ਗੁਆਂਢੀ ਸੂਬਿਆ ‘ਚ ਇੱਕ ਦਿਨ ‘ਚ 1230 ਥਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਹਵਾ ਦੀ ਗੁਣਵੱਤਾ ‘ਚ ਗਿਰਾਵਟ ਦਰਜ ਕੀਤੀ ਗਈ ਹੈ।ਦਿੱਲੀ ‘ਚ 24 ਘੰਟੇ ਦੌਰਾਨ ਔਸਤ ਗੁਣਵੱਤਾ ਕੁਆਲਟੀ ਇੰਡੈਕਸ 240 ਦਰਜ ਕੀਤਾ ਗਿਆ ਹੈ।ਇਸ ਨਾਲ ਐਤਵਾਰ ਨੂੰ ਦਿੱਲੀ ਦਾ ਕੁਆਲਟੀ ਦਾ ਪੱਧਰ 254 ਦਰਜ ਕੀਤਾ ਗਿਆ ਸੀ।ਇਸ ਸੀਜ਼ਨ ‘ਚ 15 ਅਕਤੂਬਰ ਨੂੰ ਗੁਣਵੱਤਾ ਪੱਧਰ ਸਭ ਤੋਂ ਵੱਧ 315 ਦਰਜ ਕੀਤਾ ਗਿਆ
ਸੀ ਜੋ ਇਸ ਸਾਲ 12 ਫਰਵਰੀ ਤੋਂ ਬਾਅਦ ਸਭ ਤੋਂ ਵੱਧ ਖਰਾਬ ਹੈ।ਜ਼ੀਰੋ ਅਤੇ 50 ਦੇ ਵਿਚਾਲੇ ਐੱਫ.ਯੂ.ਆਈ ਨੂੰ ‘ਠੀਕ’, 51 ਅਤੇ 100 ‘ਸੰਤੋਸ਼ਜਨਕ’, 101 ਅਤੇ 200 ‘ਚ ‘ਮੀਡੀਅਮ’, 201 ਅਤੇ 300 ਦਰਮਿਆਨ ‘ਖਰਾਬ’ ਅਤੇ 301 ਅਤੇ 400 ਦਰਮਿਆਨ ‘ ਬਹੁਤ ਖਰਾਬ’ ਅਤੇ 401 ਅਤੇ 500 ਦਰਮਿਆਨ ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ ਜੋ ਕਿ ਖਤਰੇ ਦੀ ਕਗਾਰ ‘ਤੇ ਹੁੰਦਾ ਹੈ।ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਅਨੁਸਾਰ ਦਿੱਲੀ ‘ਚ ਸੋਮਵਾਰ ਨੂੰ ਆਈਟੀਓਖੇਤਰ ‘ਚ ਪੀਐੱਮ 10 ਦਾ ਪੱਧਰ 240 ਅਤੇ ਪੀਐਮ 2.5 ਦਾ ਪੱਧਰ 2.5 ਦਾ ਪੱਧਰ 184 ਰਿਕਾਰਡ ਕੀਤਾ ਗਿਆ।ਦਿੱਲੀ ‘ਚ ਕਈ ਇਲਾਕਿਆਂ ‘ਚ
ਖਰਾਬ ਹਵਾ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਮੌਸਮ ਵਿਗਿਆਨ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿਨ ਵੇਲੇ ਉੱਤਰ-ਪੱਛਮੀ ਹਵਾਵਾਂ ਚੱਲ ਰਹੀਆਂ ਹਨ ਅਤੇ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੱਤਾਂ ਨੂੰ ਆਪਣੇ ਨਾਲ ਲਿਆ ਰਹੀ ਹੈ।ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਐਤਵਾਰ ਨੂੰ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਨੂੰ ਇੱਕ ਦਿਨ ‘ਚ ਹੱਲ ਨਹੀਂ ਕੱਢਿਆ ਜਾ ਸਕਦਾ ਹੈ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਹਨ ਕਾਰਕ ਨਾਲ ਨਜਿੱਠਣ ਲਈ ਲਗਾਤਾਰ ਯਤਨ ਕਰਨ ਦੀ ਲੋੜ ਹੈ।ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਭਾਰਤ ‘ਚ ਹਵਾ ਪ੍ਰਦੂਸ਼ਣ ਪਿੱਛੇ ਪ੍ਰਮੁੱਖ ਕਾਰਕ ਆਵਾਜਾਈ, ਉਦਯੋਗ, ਧੂੜ-ਮਿੱਟੀ,ਪਰਾਲੀ ਸਾੜਨ, ਭੂਗੋਲਿਕ ਅਤੇ ਮੌਸਮੀ ਦਿਸ਼ਾਵਾਂ ਹਨ।ਇਸ ਸਮੱਸਿਆ ਨੂੰ ਖਤਮ ਕਰਨ ਲਈ ਸਭ ਨੂੰ ਯਤਨ ਕਰਨ ਦੀ ਲੋੜ ਹੈ।