air quality index cross 900 level diwali night: ਸਾਰੇ ਆਦੇਸ਼ਾਂ ਅਤੇ ਅਪੀਲਾਂ ਨੂੰ ਛਿੱਕੇ ਟੰਗ ਕੇ ਦਿੱਲੀ ਅਤੇ ਉਸਦੇ ਆਸਪਾਸ ਦੀਆਂ ਗਗਨਚੁੰਬੀ ਇਮਾਰਤਾਂ ‘ਚ ਰਹਿਣ ਵਾਲੇ ਲੋਕਾਂ ਨੇ ਦੀਵਾਲੀ ‘ਤੇ ਇੰਨੀਆਂ ਆਤਿਸ਼ਬਾਜੀਆਂ ਚਲਾਈਆਂ ਕਿ ਹਵਾ ਦੇ ਜ਼ਹਿਰੀਲੇ ਹੋਣ ਦਾ ਬੀਤੇ ਚਾਰ ਸਾਲਾਂ ਦਾ ਰਿਕਾਰਡ ਟੁੱਟ ਗਿਆ।ਦੀਵਾਲੀ ਦੀ ਰਾਤ ਦਿੱਲੀ ‘ਚ ਕਈ ਥਾਵਾਂ ‘ਤੇ ਹਵਾ ਦੀ ਗੁਣਵੱਤਾ ਭਾਵ ਏਅਰ ਕੁਆਲਿਟੀ ਇੰਡੈਕਸ 900 ਤੋਂ ਪਾਰ ਸੀ।ਬੀਤੇ ਇਕ ਮਹੀਨੇ ਤੋਂ ਐੱਨਜੀਟੀ ਤੋਂ ਲੈ ਕੇ ਸੁਪਰੀਮ ਕੋਰਟ ਤੱਕ ‘ਚ ਜ਼ਹਿਰੀਲੀ ਹਵਾ ਤੋਂ ਬਚਣ ਦੇ ਤਰੀਕਿਆਂ ‘ਤੇ ਸਖਤ ਆਦੇਸ਼ ਦਿੱਤੇ ਗਏ ਸਨ।ਆਤਿਸ਼ਬਾਜੀ ਨਾ ਕਰਨ ਦੀ ਅਪੀਲ ਵਾਲੇ ਕਈ ਵਿਗਿਆਪਨ ਦਿੱਤੇ ਗਏ ਸੀ।
ਦਾਅਵੇ ਤਾਂ ਇਹ ਵੀ ਸੀ ਕਿ ਪਟਾਕੇ ਵਿਕਣ ਹੀ ਨਹੀਂ ਦਿੱਤੇ ਜਾ ਰਹੇ ਹਨ।ਪਰ ਸਮੁੱਚੇ ਦਿੱਲੀ ਐੱਨ ਸੀ ਆਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਸਾਰੇ ਦਿਸ ਰਹੇ ਸਨ।ਇਕੱਲੁ ਗਾਜ਼ੀਆਬਾਦ ਦੇ ਜ਼ਿਲਾ ਹਸਪਤਾਲ ‘ਚ ਉਸ ਰਾਤ ਸਾਹ ਲੈਣ ‘ਚ ਅਖਿਆਈ ਵਾਲੇ ਲੋਕ ਪਹੁੰਚੇ ਸਨ।ਇਹ ਗੱਲ ਮੌਸਮ ਵਿਭਾਗ ਦੱਸ ਚੁੱਕਿਆ ਸੀ ਕਿ ਪੱਛਮੀ ਗੜਬੜ ਕਾਰਨ ਬਣ ਰਹੇ ਕੰਮ ਦਬਾਅ ਦੇ ਚੱਲਦਿਆਂ ਦੀਵਾਲੀ ਤੋਂ ਅਗਲੇ ਦਿਨ ਬਰਸਾਤ ਹੋਵੇਗੀ।ਹਾਲਾਂਕਿ ਦਿੱਲੀ ਐੱਨਸੀਆਰ ‘ਚ ਕੁਝ ਬੂੰਦਾਂ ਬਾਂਦੀ ਹੋਈ।ਅਸਲ ‘ਚ ਇਹ ਵਾਯੂਮੰਡਲ ‘ਚ ਉੱਚਾਈ ਤੱਕ ਛਾਏ ਅਜਿਹੇ ਧੂਲ-ਮਿੱਟੀ ਦੇ ਕਣਾਂ ਦਾ ਕਿੱਚੜ ਸੀ ਜੋ ਲੋਕਾਂ ਦਾ ਸਾਹ ਘੁੱਟ ਰਿਹਾ ਸੀ।ਜੇਕਰ ਦਿੱਲੀ ‘ਚ ਬਰਸਾਤ ਜਿਆਦਾ ਹੁੰਦੀ ਹੈ ਤਾਂ ਹਾਲਾਤ ਹੋਰ ਗੰਭੀਰ ਬਣ ਜਾਂਦੇ।ਪਟਾਕੇ ਸਲਫਰਾਡਾਈ ਆਕਸਾਈਡ ਅਤੇ ਮੈਗਨੀਸ਼ੀਅਮ ਕਲੋਰੇਟ ਦੇ ਰਸਾਇਣਾਂ ਤੋਂ ਬਣਦੇ ਹਨ, ਜਿਨ੍ਹਾਂ ਦਾ ਧੂੰਆਂ ਇਨੀਂ ਦਿਨੀਂ ਦਿੱਲੀ ਦੇ ਵਾਯੂਮੰਡਲ ‘ਚ ਟਿਕਿਆ ਹੋਇਆ ਹੈ।ਇਨ੍ਹਾਂ ‘ਚ ਪਾਣੀ ਦਾ ਮਿਸ਼ਰਨ ਹੁੰਦੇ ਹੀ ਸਲਫਊਰਿਕ ਐਸਿਡ ਬਣਨ ਦੀ ਆਸ਼ੰਕਾ ਹੁੰਦੀ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ ਹਾਲਾਤ ਹੋਰ ਭਿਆਨਕ ਹੋ ਜਾਂਦੇ।ਇਹ ਗੱਲ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੀ ਹਵਾ ਬੇਹੱਦ ਖਰਾਬ ਹੈ।ਇਸ ਕਾਰਨ ਰਾਜਨਾਇਕਾਂ, ਨਿਵੇਸ਼ ਆਦਿ ਦੇ ਇਸ ਇਲਾਕੇ ‘ਚ ਆਉਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।ਏਅਰ ਕੁਆਲਿਟੀ ਇੰਡੈਕਸ 500 ਹੋਣ ਦਾ ਅਰਥ ਹੁੰਦਾ ਹੈ ਕਿ ਇਹ ਹਵਾ ਇਨਸਾਨ ਦੇ ਸਾਹ ਲੈਣ ਦੇ ਲਾਇਕ ਰਹੀ ਹੀ ਨਹੀਂ। ਕਿਸਾਨ ਪਰਾਲੀ ਸਾੜ ਕੇ ਹਵਾ ਨੂੰ ਗੰਧਲਾ ਬਣਾ ਰਹੇ ਹਨ।ਇਹ ਇੱਕ ਵਿਗਿਆਨਕ ਤੱਥ ਹੈ ਕਿ ਸਿਰਫ ਇਕ ਰਾਤ ‘ਚ ਪੂਰੇ ਦੇਸ਼ ‘ਚ ਹਵਾ ਇੰਨੀ ਗੰਧਲੀ, ਜ਼ਹਿਰੀਲੀ ਹੋ ਗਈ ਕਿ 68 ਕਰੋੜ ਲੋਕਾਂ ਦੀ ਜਿੰਦਗੀ ਇਕ ਸਾਲ ਘੱਟ ਗਈ ਹੈ।
ਇਹ ਵੀ ਦੇਖੋ:Gol Gappe ਦੇ ਸ਼ੁਕੀਨਾਂ ਲਈ ਆਈ ਪੰਜਾਬ ‘ਚ ਪਹਿਲੀ Machine..