ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਮੰਦਿਰ ਬਣ ਜਾਣ ਦੇ ਬਾਅਦ ਇੱਥੇ ਦੇਸ਼-ਵਿਦੇਸ਼ ਨਾਲ ਕਰੋੜਾਂ ਦੀ ਗਿਣਤੀ ਵਿੱਚ ਸੈਲਾਨੀ ਆਉਣ ਦੀ ਉਮੀਦ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਯੁੱਧਿਆ ਦੀ ਕੁਨੈਕਟਿਵਿਟੀ ਵਧਾਈ ਜਾ ਰਹੀ ਹੈ। ਨਵਾਂ ਏਅਰਪੋਰਟ ਸ਼ੁਰੂ ਹੋਣ ਦੇ ਬਾਅਦ ਦੇਸ਼ ਦੇ ਕਈ ਵੱਡੇ ਸ਼ਹਿਰਾਂ ਨੂੰ ਅਯੁੱਧਿਆ ਤੋਂ ਸਿੱਧੀ ਉਡਾਣ ਸੇਵਾ ਦੇ ਜ਼ਰੀਏ ਜੋੜਨ ਦੀ ਤਿਆਰੀ ਹੈ। ਇਸੇ ਸਿਲਸਿਲੇ ਵਿੱਚ ਅਯੁੱਧਿਆ ਧਾਮ ਦੇ ਲਈ 8 ਸ਼ਹਿਰਾਂ ਤੋਂ ਨਵੀਂ ਜਹਾਜ਼ ਸੇਵਾ ਦਾ ਮੁੱਖ ਮੰਤਰੀ ਯੋਗੀ ਨੇ ਉਦਘਾਟਨ ਕੀਤਾ।
ਹੁਣ ਰਾਮਲੱਲਾ ਦੇ ਦਰਸ਼ਨ ਕਰਨ ਵਾਲਿਆਂ ਦੇ ਲਈ ਅਯੁੱਧਿਆ ਪਹੁੰਚਣਾ ਸੌਖਾ ਹੋ ਜਾਵੇਗਾ। CM ਯੋਗੀ ਵੱਲੋਂ 8 ਸ਼ਹਿਰਾਂ ਵਿੱਚ ਜਹਾਜ਼ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ, ਚੇੱਨਈ, ਅਹਿਮਦਾਬਾਦ, ਜੈਪੁਰ, ਪਟਨਾ, ਮੁੰਬਈ ਤੇ ਬੈਂਗਲੁਰੂ ਤੋਂ ਸਿੱਧਾ ਅਯੁੱਧਿਆ ਆ ਸਕਣਗੇ। ਇੱਕ ਫਰਵਰੀ ਤੋਂ ਹੀ ਇਹ ਸੇਵਾ ਸ਼ੁਰੂ ਹੋ ਜਾਵੇਗੀ। ਅਯੁੱਧਿਆ ਵਿੱਚ ਵਧੀਆ ਏਅਰ ਕੁਨੈਕਟਿਵਿਟੀ ਇੱਕ ਸੁਪਨਾ ਸੀ ਜੋ ਅੱਜ ਸਾਕਾਰ ਹੋ ਗਈ ਹੈ। ਇਨ੍ਹਾਂ ਸਾਰੀਆਂ ਉਡਾਣਾਂ ਦਾ ਸੰਚਾਲਨ ਸਪਾਈਸ ਜੈੱਟ ਜ਼ਰੀਓ ਕੀਤਾ ਜਾਵੇਗਾ।
ਇਹ ਵੀ ਪੜ੍ਹੋ: IG ਉਮਰਾਨੰਗਲ ਨੂੰ ਵੱਡੀ ਰਾਹਤ, ਹਾਈਕੋਰਟ ਵੱਲੋਂ 15 ਦਿਨਾਂ ‘ਚ ਮੁੜ ਡਿਊਟੀ ‘ਤੇ ਬਹਾਲੀ ਦੇ ਹੁਕਮ ਜਾਰੀ
ਦੱਸ ਦੇਈਏ ਕਿ ਇਸ ਤੋਂ ਇਲਾਵਾ ਯੂਪੀ ਦੇ ਮੁੱਖ ਮੰਤਰੀ ਦਫਤਰ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ ਗਿਆ ਹੀ ਕਿ ਇਹ ਕਲਪਨਾ ਸੀ ਕਿ ਅਯੁੱਧਿਆ ਵਿੱਚ ਵੀ ਅੰਤਰਰਾਸ਼ਟਰੀ ਏਅਰਪੋਰਟ ਹੋਵੇਗਾ। 4 ਲੇਨ ਦੀਆਂ ਸੜਕਾਂ ਹੋਣਗੀਆਂ ਤੇ ਰੇਲਵੇ ਦੀ ਦੋਹਰੀਕਰਣ ਦੇ ਨਾਲ ਸੁਵਿਧਾਵਾਂ ਨਾਲ ਲੈੱਸ ਰੇਲਵੇ ਸਟੇਸ਼ਨ ਹੋਵੇਗਾ। ਪਰ ਅੱਜ ਇਹ ਸੁਪਨਾ ਸਾਕਾਰ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ –