ਉੱਤਰ ਪ੍ਰਦੇਸ਼ ਵਿੱਚ ਸਿਆਸੀ ਪਾਰਾ ਚੜ੍ਹਦਾ ਹੀ ਜਾ ਰਿਹਾ ਹੈ। ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਅਤੇ ਧਰਮ ਸਿੰਘ ਸੈਣੀ ਅੱਜ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਅਸਤੀਫਾ ਦੇਣ ਵਾਲੇ ਪੰਜ ਵਿਧਾਇਕ ਅਤੇ ਅਪਨਾ ਦਲ (ਐਸ) ਦੇ ਇੱਕ ਵਿਧਾਇਕ ਵੀ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਅਖਿਲੇਸ਼ ਯਾਦਵ ਨੇ ਸੀਐਮ ਯੋਗੀ ਅਤੇ ਭਾਜਪਾ ‘ਤੇ ਤਿੱਖੇ ਹਮਲੇ ਬੋਲੇ। ਲਖਨਊ ‘ਚ ਆਯੋਜਿਤ ਪ੍ਰੋਗਰਾਮ ‘ਚ ਉਨ੍ਹਾਂ ਕਿਹਾ, ”ਮੈਨੂੰ ਲੱਗਦਾ ਹੈ ਕਿ ਸਰਕਾਰ ਦੇ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਸਵਾਮੀ ਪ੍ਰਸਾਦ ਮੌਰੀਆ ਅਤੇ ਧਰਮ ਸਿੰਘ ਸੈਣੀ ਦੇ ਨਾਲ ਵੱਡੀ ਗਿਣਤੀ ‘ਚ ਲੋਕ ਆਉਣਗੇ, ਇਸ ਲਈ ਸਾਡੇ ਮੁੱਖ ਮੰਤਰੀ ਪਹਿਲਾਂ ਹੀ ਗੋਰਖਪੁਰ ਚਲੇ ਗਏ। ਹਾਲਾਂਕਿ ਕਿਸੇ ਨੇ 11 ਮਾਰਚ ਦੀ ਉਨ੍ਹਾਂ ਦੀ ਟਿਕਟ ਬੁੱਕ ਕਰਵਾਈ ਹੋਈ ਹੈ।
ਅਖਿਲੇਸ਼ ਯਾਦਵ ਨੇ ਕਿਹਾ, “ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ, ਮੈਂ ਸਾਰੇ ਵਿਧਾਇਕਾਂ ਦਾ ਸਵਾਗਤ ਕਰਦਾ ਹਾਂ, ਸਾਡੇ ਬਾਬਾ ਸੀਐੱਮ ਨੂੰ ਕ੍ਰਿਕਟ ਖੇਡਣਾ ਨਹੀਂ ਆਉਂਦਾ, ਭਾਜਪਾ ਦੀਆਂ ਵਿਕਟਾਂ ਇੱਕ ਤੋਂ ਬਾਅਦ ਇੱਕ ਡਿੱਗ ਰਹੀਆਂ ਹਨ। ਹੁਣ ਕੈਚ ਛੱਡ ਦਿੱਤਾ ਗਿਆ ਹੈ।” ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਹੋਣਾ ਯਕੀਨੀ ਹੈ।
ਦਰਅਸਲ ਸੀਐਮ ਯੋਗੀ ਆਦਿਤਿਆਨਾਥ ਗੋਰਖਪੁਰ ਦੌਰੇ ‘ਤੇ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਰਵਾਰ ਨੂੰ ਇੱਕ ਦਲਿਤ ਪਰਿਵਾਰ ਨਾਲ ਭੋਜਨ ਕਰਨ ਤੋਂ ਬਾਅਦ ਕਿਹਾ ਕਿ ਵੰਸ਼ਵਾਦ ਅਤੇ ਪਰਿਵਾਰਵਾਦ ਦੀ ਰਾਜਨੀਤੀ ਕਰਨ ਵਾਲੇ ਸਮਾਜਿਕ ਨਿਆਂ ਦੇ ਸਮਰਥਕ ਨਹੀਂ ਹੋ ਸਕਦੇ। ਉਨ੍ਹਾਂ ਕਿਹਾ, ”ਜਿਨ੍ਹਾਂ ਦੇ ਜੀਨ ‘ਚ ਭ੍ਰਿਸ਼ਟਾਚਾਰ ਹੈ, ਉਹ ਸਮਾਜਿਕ ਨਿਆਂ ਲਈ ਨਹੀਂ ਲੜ ਸਕਦੇ। ਸਮਾਜਿਕ ਨਿਆਂ ਇਹ ਹੈ, ਬਿਨਾਂ ਭੇਦਭਾਵ ਦੇ, ਸਮਾਜ ਦੇ ਹਰ ਵਰਗ ਨੂੰ ਸ਼ਾਸਨ ਦੀ ਯੋਜਨਾ ਦਾ ਲਾਭ ਮਿਲਣਾ ਚਾਹੀਦਾ ਹੈ, ਉਨ੍ਹਾਂ ਨਾਲ ਕੋਈ ਸਮਾਜਿਕ ਅਤੇ ਆਰਥਿਕ ਵਿਤਕਰਾ ਨਹੀਂ ਹੋਣਾ ਚਾਹੀਦਾ।”
ਵੀਡੀਓ ਲਈ ਕਲਿੱਕ ਕਰੋ -: