Akhilesh yadav targets bjp : ਸਮਾਜਵਾਦੀ ਪਾਰਟੀ (ਸਪਾ) ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕੋਵਿਡ -19 ਮਹਾਂਮਾਰੀ ਕਾਰਨ ਖ਼ਰਾਬ ਹੋਏ ਹਲਾਤਾਂ ਲਈ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਅਖਿਲੇਸ਼ ਨੇ ਸੋਮਵਾਰ ਨੂੰ ਕਿਹਾ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਖੁਦ ਏਕਾਂਤਵਾਸ ਰਹਿੰਦੇ ਹੋਏ ਪੂਰੇ ਰਾਜ ਨੂੰ ਹੀ ਏਕਾਂਤਵਾਸ ਵਿੱਚ ਭੇਜ ਦਿੱਤਾ ਹੈ। ਅਖਿਲੇਸ਼ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ, “ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੀ ਲਾਗ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ ਅਤੇ ਹਸਪਤਾਲਾਂ ਵਿੱਚੋਂ ਹਰ ਦਿਨ ਆ ਰਹੀਆਂ ਡਰਾਉਣੀਆਂ ਤਸਵੀਰਾਂ ਮੁੱਖ ਮੰਤਰੀ ਦੇ ਝੂਠੇ ਦਾਅਵਿਆਂ ਦਾ ਪਰਦਾਫਾਸ਼ ਕਰ ਰਹੀਆਂ ਹਨ। ਭਾਜਪਾ ਸਰਕਾਰ ਇਸ ਤੋਂ ਸ਼ਰਮਿੰਦਾ ਮਹਿਸੂਸ ਨਹੀਂ ਕਰਦੀ, ਅਸਲ ਵਿੱਚ ਸੱਤਾਧਾਰੀ ਪਾਰਟੀ ਨੇ ਚਾਰ ਸਾਲਾਂ ਵਿੱਚ ਕੋਈ ਕੰਮ ਤਾਂ ਕੀਤਾ ਨਹੀਂ। ਉਸ ਨੇ ਖ਼ੁਦ ਏਕਾਂਤਵਾਸ ਰਹਿੰਦੇ-ਰਹਿੰਦੇ ਪੂਰੇ ਸੂਬੇ ਨੂੰ ਹੀ ਏਕਾਂਤਵਾਸ ਵਿੱਚ ਪਹੁੰਚਾ ਦਿੱਤਾ ਹੈ।”
ਉਨ੍ਹਾਂ ਨੇ ਕਿਹਾ, “ਕੋਰੋਨਾ ਦੇ ਕਾਰਨ, ਪਤਾ ਨਹੀਂ ਕਿੰਨੇ ਸਾਰੇ ਘਰਾਂ ਦਾ ਚੁੱਲ੍ਹਾ ਬੁੱਝ ਗਿਆ ਹੈ। ਮਾਪਿਆਂ ਦਾ ਪਰਛਾਵਾਂ ਉੱਠ ਗਿਆ ਹੈ। ਪੂਰਾ ਪਰਿਵਾਰ ਸੰਕਰਮਿਤ ਹੈ, ਪਰ ਕੋਈ ਨਹੀਂ ਵੇਖ ਰਿਹਾ। ਹਸਪਤਾਲਾਂ ਵਿੱਚ ਜੀਵਤ ਨੂੰ ਮ੍ਰਿਤਕ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਦੀ ਟੀਮ -9 ਕੀ ਕਰ ਰਹੀ ਹੈ, ਪਤਾ ਨਹੀਂ। ਸਖਤ ਆਦੇਸ਼ ਅਤੇ ਨਿਰਦੇਸ਼ ਸਾਰੇ ਕੂੜੇ ਦੇ ਢੇਰ ਵਿੱਚ ਜਾ ਰਹੇ ਹਨ। ਨਾ ਕੀਤੇ ਆਕਸੀਜਨ ਦੀ ਲੋਂੜੀਦੀ ਸਪਲਾਈ ਹੋ ਰਹੀ ਹੈ ਅਤੇ ਨਾ ਹੀ ਕੀਤੇ ਬੈੱਡਾਂ ਦੀ ਗਿਣਤੀ ਵੱਧ ਰਹੀ ਹੈ।” ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ, “ਸੱਚਾਈ ਇਹ ਹੈ ਕਿ ਕੋਰੋਨਾ ਨਾਲੋਂ ਵਧੇਰੇ ਲੋਕ ਭਾਜਪਾ ਸਰਕਾਰ ਦੀ ਅਣਗਹਿਲੀ ਅਤੇ ਮਾੜੇ ਪ੍ਰਬੰਧਾਂ ਕਾਰਨ ਦਮ ਤੋੜ ਰਹੇ ਹਨ। ਭਾਜਪਾ ਸਰਕਾਰ ਨੈਤਿਕ ਅਤੇ ਪ੍ਰਸ਼ਾਸਕੀ ਦੋਵਾਂ ਪੱਧਰਾਂ ‘ਤੇ ਲੋਕਾਂ ਦੀ ਇਸ ਮੌਤ ਲਈ ਜ਼ਿੰਮੇਵਾਰ ਹੈ। ਮਗਰਮੱਛ ਦੇ ਹੰਝੂ ਬਹਾ ਕੇ ਪਰਿਵਾਰਾਂ ਨੂੰ ਉਜਾੜ ਤੋਂ ਨਹੀਂ ਬਚਾਇਆ ਜਾ ਸਕਦਾ, ਅਜਿਹੀ ਲਾਪਰਵਾਹ ਸਰਕਾਰ ਜਨਤਾ ਲਈ ਕਿਸ ਕੰਮ ਦੀ ਹੈ?