ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ਹੋਣ ਤੱਕ ਪੈਟਰੋਲ ਦੀ ਕੀਮਤ 275 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ । ਹੀ ਨਹੀਂ, ਸਪਾ ਮੁਖੀ ਨੇ ਮਹਿੰਗਾਈ ਦਾ ਗਣਿਤ ਵੀ ਸਮਝਾਇਆ ਹੈ। ਦੱਸ ਦੇਈਏ ਕਿ ਪਿਛਲੇ 12 ਦਿਨਾਂ ਵਿੱਚ 10 ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ।
ਅਖਿਲੇਸ਼ ਨੇ ਇੱਕ ਟਵੀਟ ਵਿੱਚ ਇਸ ਦਾ ਹਿਸਾਬ ਸਮਝਾਉਂਦਿਆਂ ਕਿਹਾ, ‘ਜਨਤਾ ਕਹਿ ਰਹੀ ਹੈ ਕਿ 80 ਪੈਸੇ ਪ੍ਰਤੀ ਦਿਨ ਜਾਂ ਤਕਰੀਬਨ 24 ਰੁਪਏ ਮਹੀਨੇ ਦੇ ਹਿਸਾਬ ਨਾਲ ਪੈਟਰੋਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਜੋ ਅਗਲੀਆਂ ਚੋਣਾਂ ਨਵੰਬਰ-ਦਸੰਬਰ ਵਿੱਚ ਹੋਣਗੀਆਂ। ਇਸ ਵਿਚਾਲੇ ਸੱਤ ਮਹੀਨੇ ਅੰਦਰ ਕੀਮਤਾਂ ਲਗਭਗ 175 ਰੁਪਏ ਪ੍ਰਤੀ ਲੀਟਰ ਵੱਧ ਜਾਣਗੀਆਂ। ਮਤਲਬ ਕਿ ਅੱਜ ਦੇ 100 ਰੁਪਏ ਤੋਂ ਵੱਧ ਕੇ ਪੈਟਰੋਲ 275 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ। ਇਹ ਹੈ ਭਾਜਪਾਈ ਮਹਿੰਗਾਈ ਦਾ ਗਣਿਤ।’
ਇਹ ਵੀ ਪੜ੍ਹੋ: CM ਮਾਨ ਨੇ ‘ਰਮਜ਼ਾਨ’ ਦੀ ਦਿੱਤੀ ਵਧਾਈ, ਕਿਹਾ-‘ਇਹ ਮਹੀਨਾ ਸਭ ਲਈ ਤੰਦਰੁਸਤੀ ਤੇ ਖੁਸ਼ਹਾਲੀ ਲੈ ਕੇ ਆਵੇ’
ਦੱਸ ਦਈਏ ਕਿ ਉੱਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ਵਿੱਚ ਪਿਛਲੇ ਮਹੀਨੇ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 12 ਦਿਨਾਂ ਵਿੱਚ 10ਵੀਂ ਵਾਰ ਸ਼ਨੀਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਐਲਪੀਜੀ ਦੀ ਕੀਮਤ ਵੀ ਵਧ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: