akshardham temple open oct 13 under strict norms: ਦੇਸ਼ ‘ਚ ਜਿਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਹੌਲੀ-ਹੌਲੀ ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਜਾ ਰਿਹਾ ਹੈ।ਦਿੱਲੀ ਦਾ ਵਿਸ਼ਵ ਪ੍ਰਸਿੱਧ ਸਵਾਮੀਨਰਾਇਣ ਅਕਸ਼ਰਧਾਮ ਮੰਦਿਰ ਵੀ ਹੁਣ ਖੁੱਲਣ ਜਾ ਰਿਹਾ ਹੈ।ਅਕਸ਼ਰਧਾਮ ਮੰਦਿਰ 13 ਅਕਤੂਬਰ ਤੋਂ ਲੋਕਾਂ ਲਈ ਖੋਲ ਦਿੱਤਾ ਜਾਏਗਾ ਪਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰੱਖਦਿਆਂ ਹੋਏ ਕਈ ਤਰ੍ਹਾਂ ਦੇ ਨਿਰਦੇਸ਼ ਵੀ ਤੈਅ ਕੀਤੇ ਗਏ ਹਨ।ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਅਕਸ਼ਰਧਾਮ ਮੰਦਿਰ ‘ਚ ਸਿਰਫ ਸ਼ਾਮ 5 ਵਜੇ ਤੋਂ 6:30 ਵਜੇ ਦੌਰਾਨ ਹੀ ਸੀਮਿਤ ਗਿਣਤੀ ‘ਚ ਲੋਕਾਂ ਦੀ ਐਂਟਰੀ ਹੋ ਸਕੇਗੀ।ਇਸ ਦੌਰਾਨ ਜੋ ਲੋਕ ਅੰਦਰ ਰਹਿਣਗੇ
ਉਹ 8 ਵਜੇ ਤੱਕ ਦਰਸ਼ਨ ਕਰਨ ਸਕਣਗੇ।ਅਕਸ਼ਰਧਾਮ ਮੰਦਿਰ ‘ਚ ਐਗਜ਼ੀਬੇਸ਼ਨ ਹਾਲ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।ਜਦੋਂਕਿ ਮੰਦਿਰ ‘ਚ ਆਉਣ ਵਾਲਿਆਂ ਲਈ ਸਿਰਫ ਮਿਊਜ਼ੀਕਲ ਫਾਉਂਟੇਨ ਖੁੱਲ੍ਹੇਗਾ।ਹਾਲਾਂਕਿ ਇਸ ਦੌਰਾਨ ਕੋਰੋਨਾ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕਰਾਇਆ ਜਾਏਗਾ।ਮੰਦਿਰ ‘ਚ ਮਿਊਜ਼ੀਕਲ ਫਾਉਂਟੇਨ ‘ਚ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਸੀਮਿਤ ਸੰਖਿਆ ‘ਚ ਲੋਕਾਂ ਨੂੰ ਬੈਠਾਇਆ ਜਾਏਗਾ।ਹਾਲਾਂਕਿ ਫੂਡ ਕੋਰਟ, ਗਾਰਡਨ, ਬੁਕਸ ਐਂਡ ਗਿਫਟ ਸੈਂਟਰਸ ਲੋਕਾਂ ਲਈ ਖੁੱਲੇ ਰਹਿਣਗੇ।ਅਕਸ਼ਰਧਾਮ ਮੰਦਿਰ ‘ਚ ਪ੍ਰਵੇਸ਼ ਕਰਨ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।ਇਹੀ ਨਹੀਂ ਗੇਟ ‘ਤੇ ਥਰਮਲ ਸਕ੍ਰੀਨਿੰਗ ਕੀਤੀ ਜਾਣ ਤੋਂ ਬਾਅਦ ਹੀ ਮੰਦਿਰ ਦੇ ਅੰਦਰ ਐਂਟਰੀ ਹੋ ਸਕੇਗੀ।