alert moderate intensity rain occur odisha: ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਕੁਝ ਹਿੱਸਿਆਂ ‘ਚ ਬਾਰਿਸ਼ ਸ਼ੁਰੂ ਹੋ ਗਈ ਹੈ।ਮੌਸਮ ਬਿਊਰੋ ਨੇ ਮੁੰਬਈ ਮਹਾਨਗਰ ਖੇਤਰ ‘ਚ ਹਨ੍ਹੇਰੀ, ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।ਭਾਰਤੀ ਮੌਸਮ ਵਿਭਾਗ ਨੇ ਸ਼ਹਿਰ ਅਤੇ ਉਪਨਗਰਾਂ ‘ਚ ਵੱਖ-ਵੱਖ ਖੇਤਰਾਂ ‘ਚ 30 ਤੋਂ 40 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਲਈ ਅਲਰਟ ਜਾਰੀ ਕੀਤਾ ਹੈ।ਇਹ ਅਲਰਟ ਐਤਵਾਰ ਨੂੰ ਠਾਣੇ ‘ਚ ਜਾਰੀ ਕੀਤਾ ਗਿਆ ਹੈ।ਇਸ ਦੌਰਾਨ ਬੀ.ਐੱਮ.ਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੱਟਵਰਤੀ ਇਲਾਕਿਆਂ ‘ਚ ਨਾ ਜਾਣ।ਇਸ ਦੇ ਨਾਲ ਹੀ ਦੇਸ਼ ਭਰ ‘ਚੋਂ ਜਾ ਰਿਹਾ ਹੈ।ਓਡੀਸ਼ਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੋਂਕਣ ਗੋਆ,
ਮਹਾਰਾਸ਼ਟਰ, ਕਰਨਾਟਕ,ਕੇਰਲ ਅਤੇ ਅੰਡਮਾਨ ਅਤੇ ਨਿਕੋਬਾਰ ਦੀਪਸਮੂਹ,ਉਤਰ ਪ੍ਰਦੇਸ਼ ਅਤੇ ਤੇਲੰਗਾਨਾ ਸੂਬਿਆਂ ‘ਚ ਕਿਤੇ ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਭਾਰਤ ਦੇ ਮੌਸਮ ਵਿਭਾਗ ਦੇ ਪੱਛਮੀ ਖੇਤਰ ਦੇ ਉਪ-ਮਹਾਨਿਰਦੇਸ਼ਕ ਕੇ.ਐੱਸ.ਹੋਸਲੀਕਰ ਨੇ ਕਿਹਾ ਕਿ ਸੈਟੇਲਾਈਟ ਇਮੇਜ਼ ਅਤੇ ਮੌਸਮ ਦੇ ਮਾਡਲ ਨੇ ਮਹਾਰਾਸ਼ਟਰ ‘ਚ ਵੱਖ-ਵੱਖ ਥਾਵਾਂ ‘ਤੇ 3-4 ਅਕਤੂਬਰ ਦਰਮਿਆਨ ਹਲਕੀ ਅਤੇ ਤੇਜ ਬਾਰਿਸ਼ ਦੇ ਸੰਕੇਤ ਹਨ।ਰਾਇਗੜ ਰਤਨਾਗਿਰੀ ਅਤੇ ਸਿੰਧੂਦੁਰਗ ‘ਚ ਵੀ ‘ਚ ਗਰਜ ਨਾਲ ਬਾਰਿਸ਼ ਹੋ ਸਕਦੀ ਹੈ।ਉੱਤਰੀ ਮਹਾਰਾਸ਼ਟਰ ਨੇ ਨੰਦੂਰਬਾਰ, ਧੁਲੇ ਅਤੇ ਨਾਸਿਕ ਜ਼ਿਲਿਆਂ ਲਈ ਇੱਕ ‘ਨਾਰੰਗੀ ਅਲਰਟ’ ਜਾਰੀ ਕੀਤਾ ਗਿਆ ਹੈ।ਜਦੋਂ ਕਿ ਪੁਣੇ, ਕੋਹਲਾਪੁਰ, ਸਾਂਗਲੀ, ਸਤਾਰਾ ਅਤੇ ਅਹਿਮਦਾਬਾਦ ਸਮੇਤ ਮੱਧ ਮਹਾਰਾਸ਼ਟਰ ਦੇ ਵੱਖ-ਵੱਖ ਖੇਤਰਾਂ ‘ਚ ਭਾਰੀ ਬਾਰਿਸ਼ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।