all citizens country get free covid-19 vaccine: ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰੀ ਮੰਤਰੀ ਪ੍ਰਤਾਪ ਸਾਰੰਗੀ ਨੇ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕੋਵਿਡ-19 ਦੀ ਵੈਕਸੀਨ ਮੁਫਤ ਮੁਹੱਈਆ ਕਰਵਾਈ ਜਾਵੇਗੀ।ਭਾਜਪਾ ਵਲੋਂ ਬਿਹਾਰ ਦੇ ਲੋਕਾਂ ਨੂੰ ਕੋਵਿਡ-19 ਦਾ ਟੀਕਾ ਮੁਫਤ ਮੁਹੱਈਆ ਕਰਾਉਣ ਦਾ ਐਲਾਨ ਕਰਨ ਤੋਂ ਬਾਅਦ ਵਿਰੋਧੀ ਦਲਾਂ ਨੇ ਐੱਨਡੀਏ ‘ਤੇ ਮਹਾਂਮਾਰੀ ਨੂੰ ਸਿਆਸੀ ਲਾਭ ਲਈ ਇਸਤੇਮਾਲ ਕਰਨ ਦਾ ਦੋਸ਼ ਲਾਇਆ ਸੀ ਕਿਉਂਕਿ ਬਿਹਾਰ ‘ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜਾਰੀ ਹੈ।ਬਾਲਾਸੋਰ ‘ਚ 3 ਨਵੰਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਇੱਕ ਸਭਾ ਨੂੰ ਸੰਬੋਧਿਤ ਕਰਨ ਤੋਂ ਬਾਅਦ ਸਾਰੰਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੋਸ਼ਣਾ ਕੀਤੀ ਹੈ ਕਿ ਸਾਰੇ ਲੋਕਾਂ ਨੂੰ ਕੋਵਿਡ-19 ਦਾ ਟੀਕਾ ਮੁਫਤ ਮੁਹੱਈਆ ਕਰਵਾਇਆ ਜਾਏਗਾ।ਹਰ ਵਿਅਕਤੀ ਦੇ ਟੀਕਾਕਰਨ ‘ਤੇ ਕਰੀਬ 500ਰੁ. ਖਰਚ ਹੋਣਗੇ।ਇਸ ਤੋਂ
ਪਹਿਲਾਂ ਓਡੀਸ਼ਾ ਸਰਕਾਰ ਮੰਤਰੀ ਆਰਪੀ ਸਵੈਨ ਨੇ ਕੇਂਦਰੀ ਮੰਤਰੀ ਪ੍ਰਤਾਪ ਸਾਰੰਗੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕੋਵਿਡ-19 ਵੈਕਸੀਨ ਮੁਫਤ ਮੁਹੱਈਆ ਕਰਾਉਣ ਦੇ ਸੰਬੰਧ ‘ਚ ਜਵਾਬ ਮੰਗਿਆ ਸੀ।ਓਡੀਸ਼ਾ ਦੇ ਉਪਭੋਗਤਾ ਕਲਿਆਣ ਮੰਤਰੀ ਆਰਪੀ ਸਵੈਨ ਨੇ ਸਵਾਲ ਦੇ ਜਵਾਬ ‘ਚ ਸਾਰੰਗੀ ਨੇ ਇਹ ਦਾਅਵਾ ਕੀਤਾ।ਸਵੈਨ ਨੇ ਕੇਂਦਰ ‘ਚ ਓਡੀਸ਼ਾ ਦੇ ਦੋਵਾਂ ਮੰਤਰੀਆਂ ਪ੍ਰਧਾਨ ਅਤੇ ਪ੍ਰਤਾਪ ਸਾਰੰਗੀ ਤੋਂ ਪਹਿਲਾਂ ਇਸ ਗੱਲ ‘ਤੇ ਸਫਾਈ ਮੰਗੀ ਸੀ ਕਿ ਬਿਹਾਰ ‘ਚ ਫ੍ਰੀ ਵੈਕਸੀਨ ਦੇ ਵਾਅਦੇ ਤੋਂ ਬਾਅਦ ਓਡੀਸ਼ਾ ਨੂੰ ਲੈ ਕੇ ਭਾਜਪਾ ਦਾ ਕੀ ਰੁਖ ਹੈ?ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਬਿਹਾਰ ‘ਚ ਕੋਰੋਨਾ ਵਾਇਰਸ ਦਾ ਵੈਕਸੀਨ ਮੁਫਤ ਮੁਹੱਈਆ ਕਰਾਉਣ ਦੇ ਭਾਜਪਾ ਦੇ ਚੋਣਾਵੀ ਵਾਅਦਿਆਂ ‘ਤੇ ਤੰਜ ਕੱਸਿਆ ਹੈ ਅਤੇ ਕਿਹਾ ਹੈ ਕੀ ਦੂਜੇ ਸੂਬਿਆਂ ਦੇ ਲੋਕ ਬੰਗਲਾਦੇਸ਼ ਜਾਂ ਕਜ਼ਾਕਿਸਤਾਨ ਤੋਂ ਆਏ ਹਨ।