amdavad coronavirus gujarat area closed night: ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਰਫਤਾਰ ਫੜਦਾ ਜਾ ਰਿਹਾ ਹੈ।ਰੋਜ਼ਾਨਾ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾਂਦੇ ਹਨ।ਗੁਜਰਾਤ ‘ਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ ‘ਚ ਵਾਧਾ ਦੇਖਣ ਨੂੰ ਮਿਲਿਆ ਹੈ।ਹੁਣ ਅਹਿਮਦਾਬਾਦ ਨਗਰ ਨਿਗਮ ਨੇ ਰਾਤ 10 ਵਜੇ ਦੇ ਬਾਅਦ ਸਭ ਕੁਝ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।ਗੁਜਰਾਤ ‘ਚ ਕੋੋਰੋਨਾ ਵਾਇਰਸ ਦੀ ਰਫਤਾਰ ਇੱਕ ਵਾਰ ਫਿਰ ਤੋਂ ਵੱਧਦਾ ਦਿਸ ਰਿਹਾ ਹੈ।ਇਸ ਨੂੰ ਧਿਆਨ ‘ਚ ਰੱਖਦਿਆਂ ਹੋਇਆਂ ਅਹਿਮਦਾਬਾਦ ਨਗਰ ਨਿਗਮ ਨੇ ਆਦੇਸ਼ ਜਾਰੀ ਕੀਤੇ ਹਨ।ਇਸ ਆਦੇਸ਼ ਮੁਤਾਬਕ ਸ਼ਹਿਰ ਦੇ 27 ਇਲਾਕਿਆਂ ‘ਚ ਰਾਤ 10 ਵਜੇ ਤੋਂ ਸਭ ਕੁਝ ਬੰਦ ਰੱਖਣ ਲਈ ਐਲਾਨ ਕੀਤਾ ਗਿਆ ਹੈ।ਹਾਲਾਂਕਿ ਇਸ ਦੌਰਾਨ ਐਂਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।ਇਸ ਆਦੇਸ਼ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਅੱੈੱਸ.ਜੀ.ਹਾਈਵੇ, ਪ੍ਰਹਿਲਾਦਨਗਰ ਰੋਡ, ਬੋਪਲ, ਸਿੰਧੂਭਵਨ ਰੋਡ ਵਰਗੇ 27 ਇਲਾਕਿਆਂ ਲਈ ਇਹ ਫੈਸਲਾ ਲਿਆ ਗਿਆ ਹੈ।ਆਦੇਸ਼ ਦਾ ਉਲੰਘਣ ਕੀਤੇ ਜਾਣ ‘ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ।ਅਹਿਮਦਾਬਾਦ ਨਗਰ ਨਿਗਮ ਕਾਰਪੋਰੇਸ਼ਨ ਜ਼ਰੀਏ ਇਹ ਆਦੇਸ਼ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇੱਥੇ ਨੌਜਵਾਨ ਬਿਨਾਂ ਮਾਸਕ ਦੇ ਇਕੱਠੇ ਹੁੰਦੇ ਹਨ ਅਤੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ।ਅਹਿਮਦਾਬਾਦ ਨਗਰ ਨਿਗਮ ਦਾ ਕਹਿਣਾ ਹੈ ਕਿ ਪਿਛਲੇ 10-15 ਦਿਨਾਂ ‘ਚ ਮਾਸਕ ਨਾ ਪਾਉਣਾ, ਮਾਸਕ ਨੂੰ ਗਲਤ ਤਰੀਕੇ ਨਾਲ ਪਹਿਨਣਾ, ਸੋਸ਼ਲ ਡਿਸਟੈਂਸਿੰਗ ਨਾ ਰੱਖਣਾ ਵਰਗੇ ਕਈ ਮਾਮਲੇ ਸਾਹਮਣੇ ਆਏ ਹਨ।ਜਿਆਦਾਤਰ ਨੌਜਵਾਨ ਇਨ੍ਹਾਂ ਥਾਵਾਂ ‘ਤੇ ਰਾਤ ਨੂੰ ਖਾਣ-ਪੀਣ ਲਈ ਜਾਂਦੇ ਹਨ।ਇਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।ਅਹਿਮਦਾਬਾਦ ਨਗਰ ਨਿਗਮ ਦੇ ਮੁਤਾਬਕ ਬਾਜ਼ਾਰਾਂ ਨੂੰ ਰਾਤ ਨੂੰ 10 ਵਜੇ ਦੇ ਬਾਅਦ ਪੂਰਨ ਤੌਰ ‘ਤੇ ਬੰਦ ਦਾ ਸੱਦਾ ਦਿੱਤਾ ਗਿਆ ਹੈ।ਸਿਰਫ ਦਵਾਈਆਂ ਦੀਆਂ ਦੁਕਾਨਾਂ ਨੂੰ ਖੁੱਲਿਆ ਰੱਖਿਆ ਜਾ ਸਕਦਾ ਹੈ।ਦੱਸਣਯੋਗ ਹੈ ਕਿ ਗੁਜਰਾਤ ‘ਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ।ਗੁਜਰਾਤ ‘ਚ ਹੁਣ ਤੱਕ 1.33 ਲੱਖ ਦੇ ਕਰੀਬ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ।ਇਨ੍ਹਾਂ ‘ਚੋਂ 1.13 ਲੱਖ ਤੋਂ ਜਿਆਦਾ ਲੋਕਾਂ ਦਾ ਇਲਾਜ ਹੋ ਚੁੱਕਾ ਹੈ।ਇਸ ਤੋਂ ਇਲਾਵਾ 3400 ਲੋਕਾਂ ਦੀ ਮੌਤ ਹੋ ਚੁੱਕੀ ਹੈ।