amid farmers protests government: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਅੱਜ ਛੇਵਾਂ ਦਿਨ ਹੈ।ਕਿਸਾਨ ਆਪਣੀਆਂ ਮੰਗਾਂ ‘ਤੇ ਡਟੇ ਹੋਏ ਹਨ।ਇਸ ਦੌਰਾਨ ਸਰਕਾਰ ਵੀ ਸਰਗਰਮ ਮੋਡ ‘ਚ ਆ ਗਈ ਹੈ।ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਦੁਪਹਿਰ 3 ਵਜੇ ਗੱਲਬਾਤ ਲਈ ਬੁਲਾਇਆ ਹੈ।ਸਰਕਾਰ ਵਲੋਂ ਇਸਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ।ਇਸ ਤੋਂ ਪਹਿਲਾਂ ਸਰਕਾਰ ਦੇ ਮੰਤਰੀ ਇੱਕ ਵੱਖਰੀ ਮੀਟਿੰਗ ਕਰ ਰਹੇ ਹਨ।ਬੀਜੇਪੀ ਪ੍ਰਧਾਨ ਜੇਪੀ ਨੱਢਾ ਦੇ ਘਰ ਹੋ ਰਹੀ ਮੀਟਿੰਗ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਮੌਜੂਦ ਰਹਿਣਗੇ।
ਇਸ ‘ਚ ਕਿਸਾਨਾਂ ਨਾਲ ਗੱਲਬਾਤ ਨੂੰ ਲੈ ਕੇ ਰਣਨੀਤੀ ਬਣਾਈ ਜਾ ਰਹੀ ਹੈ, ਹਾਲਾਂਕਿ ਸੂਤਰਾਂ ਮੁਤਾਬਕ ਸਰਕਾਰ ਕਿਸੇ ਵੀ ਕੀਮਤ ‘ਤੇ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ।ਸਿੰਘੂ ਬਾਰਡਰ 32 ਸਾਲਾਂ ਬਾਅਦ ਸਭ ਤੋਂ ਵੱਡੇ ਕਿਸਾਨ ਅੰਦੋਲਨ ਦਾ ਗਵਾਹ ਹੈ।1988 ‘ਚ ਮਹਿੰਦਰ ਸਿੰਘ ਟਿਕੈਤ ਦੇ ਅਗਵਾਈ ‘ਚ ਉੱਤਰ-ਪ੍ਰਦੇਸ਼ ਦੇ 5 ਲੱਖ ਕਿਸਾਨ ਇਥੇ ਜੁਟੇ ਸੀ।ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਦੋਂ ਤੱਕ ਸਾਡੀ ਗੱਲ ਨਹੀਂ ਸੁਣਦੇ ਉਦੋਂ ਤੱਕ ਅੰਦੋਲਨ ਚੱਲੇਗਾ।ਸਰਕਾਰ ਨਹੀਂ ਮੰਨੀ ਤਾਂ ਹੋਰ ਸਖਤ ਕਦਮ ਚੁੱਕੇ ਜਾਣਗੇ।ਸਰਕਾਰ ਨੂੰ ਸਾਡੀ ਗੱਲ ਸੁਣਨੀ ਪਵੇਗੀ।ਇਹ ਇਤਿਹਾਸਕ ਲੜਾਈ ਹੈ।ਅਸੀਂ ਲੰਬੀ ਲੜਾਈ ਲੜਨ ਲਈ ਤਿਆਰ ਹਾਂ।ਖੇਤੀ ਕਾਨੂੰਨ ਨਹੀਂ ਬਦਲਿਆ ਤਾਂ ਸਰਕਾਰ ਦਾ ਤਖਤਾ ਪਲਟ ਦਿਆਂਗੇ।
ਇਹ ਵੀ ਦੇਖੋ:Exclusive : ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਐਲਾਨ | Daily Post Punjabi