amit shah at bijapur crpf camp: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਜਾਪੁਰ ਨਕਸਲੀ ਹਮਲੇ ‘ਚ ਜਖਮੀ ਹੋਏ ਜਵਾਨਾਂ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਉਨਾਂ੍ਹ ਦੇ ਸੂਬੇ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਵੀ ਮੌਜੂਦ ਸਨ।ਦੂਜੇ ਪਾਸੇ ਬੀਜਾਪੁਰ ‘ਚ ਸੀਆਰਪੀਐੱਫ ਕੈਂਪ ‘ਚ ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਜੋ ਵੀ ਜਵਾਨ ਸ਼ਹੀਦ ਹੋਏ ਹਨ ਉਨਾਂ੍ਹ ਸਾਰਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਵਲੋਂ ਭਾਵਪੂਰਨ ਸ਼ਰਧਾਂਜਲੀ ਦਿੱਤੀ।ਕੁਝ ਸਾਥੀ ਆਪਣੇ ਜ਼ਰੂਰ ਕੁਰਬਾਨ ਕੀਤੇ ਹਨ ਪਰ ਤੁਸੀਂ ਭਾਰਤ ਅਤੇ ਛੱਤੀਸਗੜ ਦੀ ਸਰਕਾਰ ‘ਤੇ ਭਰੋਸਾ ਰੱਖੋ।ਤੁਹਾਡੇ ਸਾਥੀਆਂ ਦਾ ਬਲੀਦਾਰ ਵਿਅਰਥ ਨਹੀਂ ਜਾਵੇਗਾ।
ਅਮਿਤ ਸ਼ਾਹ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਉੱਥੋਂ ਤੱਕ ਪਹੁੰਚਣਾ ਮੁਸ਼ਕਿਲ ਸੀ ਪਰ ਅਸੀਂ ਉਨ੍ਹਾਂ ਦੇ ਘਰ ‘ਚ ਜਾ ਕੇ ਲੜਾਈ ਲੜੀ ਹੈ।ਜਦੋਂ ਤੱਕ ਜਿੱਤ ਨਹੀਂ ਮਿਲਦੀ, ਸਾਨੂੰ ਲੜਨਾ ਚਾਹੀਦਾ ਹੈ।ਜਿਸ ਉਦੇਸ਼ ਲਈ ਉਨਾਂ੍ਹ ਨੇ ਬਲੀਦਾਨ ਦਿੱਤਾ ਹੈ, ਨਿਸ਼ਚਿਤ ਰੂਪ ਨਾਲ ਉਹ ਉਦੇਸ਼ ਪੂਰਾ ਹੋਵੇਗਾ ਅਤੇ ਜਿੱਤ ਸਾਡੀ ਹੋਵੇਗੀ।ਇਸਦੇ ਨਾਲ ਹੀ ਉਨਾਂ੍ਹ ਨੇ ਕਿਹਾ, ਜਦੋਂ ਇੱਕ ਦੋਸਤ ਸਾਨੂੰ ਛੱਡ ਦਿੰਦਾ ਹੈ ਅਤੇ ਅਸੀਂ ਦੁਖੀ ਮਹਿਸੂਸ ਕਰਦੇ ਹਾਂ।ਪਰ ਇਸ ਖੇਤਰ ਦਾ ਗਰੀਬ ਨਕਸਲ ਮੁੱਦੇ ਦਾ ਕਾਰਨ ਵਿਕਾਸ ਤੋਂ ਵੰਚਿਤ ਹੈ।ਅਸੀਂ ਉਨਾਂ੍ਹ ਲੋਕਾਂ ਦਾ ਸਵਾਗਤ ਕਰਦੇ ਹਾਂ, ਜੋ ਆਤਮਸਮਰਪਣ ਕਰਨਾ ਚਾਹੁੰਦੇ ਹਨ ਅਤੇ ਸਾਡੇ ਕੋਲ ਆਉਂਦੇ ਹਨ, ਪਰ ਤੁਹਾਡੇ ਹੱਥ ‘ਚ ਹਥਿਆਰ ਦਾ ਸਾਡੇ ਕੋਲ ਕੋਈ ਬਦਲਾਅ ਨਹੀਂ ਹੈ।ਕਮੀਆਂ ਨੂੰ ਸੁਧਾਰਨ ਲਈ ਤੁਰੰਤ ਕਾਰਵਾਈ ਕਰਨਗੇ।ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਬੀਜਾਪੁਰ ਇਲਾਕੇ ‘ਚ ਨਕਸਲੀਆਂ ਅਤੇ ਸੁਰੱਖਿਆਬਲਾਂ ਦੇ ਵਿਚਾਲੇ ਮੁਠਭੇੜ ਹੋ ਗਈ।ਨਕਸਲੀ ਹਮਲੇ ‘ਚ ਜਵਾਬੀ ਕਾਰਵਾਈ ‘ਚ 12 ਨਕਸਲੀਆਂ ਨੂੰ ਢੇਰ ਕਰ ਦਿੱਤਾ।ਕਈ ਗੰਭੀਰ ਰੂਪ ‘ਚ ਜਖਮੀ ਵੀ ਹੋਏ।ਇਸ ਹਮਲੇ ‘ਚ 22 ਜਵਾਨ ਸ਼ਹੀਦ ਹੋ ਗਏ ਅਤੇ 32 ਜਖਮੀ ਹੋਏ ਹਨ।
ਨਾ ਕਰਜ਼ਾ ਦੇਣਾ, ਨਾ ਟੈਕਸ ਦੇਣਾ, ਕਰ ਲਵੇ ਸਰਕਾਰ ਜੋ ਕਰਨਾ, Ruldu Singh Mansa ਹੋ ਗਿਆ ਸਿੱਧਾ