amit shah attack on cm mamata banerjee: ਪੱਛਮੀ ਬੰਗਾਲ ਵਿਧਾਨ ਸਭਾ ਦੇ ਪੰਜਵੇਂ ਪੜਾਅ ਨੂੰ ਲੈ ਕੇ ਚੋਣ-ਪ੍ਰਚਾਰ ਜੋਰ-ਸ਼ੋਰ ਨਾਲ ਚੱਲ ਰਿਹਾ ਹੈ।ਸੂਬੇ ‘ਚ 17 ਅਪ੍ਰੈਲ ਨੂੰ ਅਗਲੇ ਦੌਰ ਦੀ ਵੋਟਿੰਗ ਹੈ।ਇਸ ਦੌਰਾਨ ਦਾਰਜੀਲਿੰਗ ‘ਚ ਇੱਕ ਰੈਲੀ ਦੌਰਾਨ ਮੰਗਲਵਾਰ ਨੂੰ ਬੀਜੇਪੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਅਤੇ ਟੀਐੱਮਸੀ ‘ਤੇ ਜ਼ੋਰਦਾਰ ਹਮਲਾ ਬੋਲਿਆ।ਉਨਾਂ੍ਹ ਨੇ ਕਿਹਾ-”ਦੀਦੀ ਨੇ ਮੈਨੂੰ ਕਿਹਾ ਉਹ ਪੀਐੱਮ ਨੂੰ ਬਾਹਰੀ ਕਹਿੰਦੀ ਹੈ।ਦੀਦੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਹਰੀ ਕੌਣ ਹੈ।ਵਾਮਪੰਥੀ ਵਿਚਾਰਧਾਰਾ, ਜਿਸ ਨੂੰ ਚੀਨ ਅਤੇ ਰੂਸ ਤੋਂ ਲਿਆਂਦੀ ਗਈ ਹੈ।ਕਾਂਗਰਸੀ ਅਗਵਾਈ ਬਾਹਰੀ ਹੈ, ਜੋ ਇਟਲੀ ਤੋਂ ਹੈ।ਟੀਐੱਮਸੀ ਵੋਟ ਬੈਂਕ ਬਾਹਰੀ ਅਤੇ ਘੁਸਪੈਠੀਏ ਹਨ।ਅਮਿਤ ਸ਼ਾਹ ਨੇ ਪੱਛਮੀ ਬੰਗਾਲ ‘ਚ ਭਾਰਤੀ ਜਨਤਾ ਪਾਰਟੀ ਦੇ ਸੱਤਾ ‘ਚ ਆਉਣ ‘ਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ,’ ਗੋਰਖਾ ਸਮੱਸਿਆ’ ਦਾ ਸਿਆਸੀ ਹੱਲ ਲੱਭਣ ਦਾ ਮੰਗਲਵਾਰ ਨੂੰ ਭਰੋਸਾ ਦਿੱਤਾ।
ਸ਼ਾਹ ਨੇ ਇੱਥੇ ਜਨਸਭਾ ਦੌਰਾਨ ਕਿਹਾ ਕਿ ਦੇਸ਼ ਦਾ ਸੰਵਿਧਾਨ ‘ਵਿਸਤ੍ਰਿਤ’ ਹੈ ਅਤੇ ਇਸ ‘ਚ ਸਾਰੀਆਂ ਸਮੱਸਿਆਵਾਂ ਦੇ ਹੱਲ ਦਾ ਪ੍ਰਾਵਧਾਨ ਹੈ।ਸ਼ਾਹ ਨੇ ਕਿਹਾ, ਮੈਂ ਵਾਅਦਾ ਕਰਦਾ ਹਾਂ ਕਿ ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਇੱਕ ਕੇਂਦਰ ਹੈ ਅਤੇ ਦੂਜੇ ਬੰਗਾਲ ‘ਚ ਗੋਰਖਾ ਸਮੱਸਿਆ ਦਾ ਸਥਾਈ ਰਾਜਨੀਤਿਕ ਹੱਲ ਕੱਢ ਲਵੇਗੀ।ਤੁਹਾਨੂੰ ਹੁਣ ਪ੍ਰਦਰਸ਼ਨਾਂ ਦਾ ਸਹਾਰਾ ਨਹੀਂ ਲੈਣਾ ਪਏਗਾ।ਹਾਲਾਂਕਿ, ਕੇਂਦਰੀ ਮੰਤਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਸ ਸਮੱਸਿਆ ਦੀ ਗੱਲ ਕਰ ਰਹੇ ਹਨ।ਗੋਰਖਾ ਵਰਗ ਬਹੁਤ ਸਮੇਂ ਤੋਂ ਇੱਕ ਵੱਖ ਸੂਬੇ ਦੀ ਮੰਗ ਕਰ ਰਿਹਾ ਹੈ ਅਤੇ ਪਿਛਲੇ ਕੁਝ ਸਾਲਾਂ ‘ਚ ਕਈ ਅੰਦੋਲਨ ਵੀ ਕੀਤੇ ਗਏ।ਗੋਰਖਾ ਵਰਗ ਨੂੰ ਭਾਰਤ ਦਾ ਗੌਰਵ ਦੱਸਦੇ ਹੋਏ ਸ਼ਾਹ ਨੇ ਕਿਹਾ ਕਿ ਕੋਈ ਉਨਾਂ੍ਹ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।ਉਨਾਂ੍ਹ ਨੇ ਕਿਹਾ, ਰਾਸ਼ਟਰੀ ਨਾਗਰਿਕ ਪੰਜੀ ਲਾਗੂ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਗੋਰਖਾ ਵਰਗ ਨੂੰ ਇਸਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।ਸ਼ਾਹ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਰਜੀਲਿੰਗ ‘ਚ ਵਿਕਾਸ ਕਾਰਜ ‘ਤੇ ‘ਪੂਰਨ ਵਿਰਾਮ’ ਲਗਾ ਦਿੱਤਾ ਹੈ ਅਤੇ ਕਿਹਾ ਕਿ ਇਹ ਉਹ ਸਥਾਨ ਹੈ ਜਿੱਥੇ ਸੱਤਾਰੂੜ ਟੀਐੱਮਸੀ ਦੇ ਨੇਤਾ ਫੁਰਸਤ ‘ਚ ਆਉਂਦੇ ਹਨ।