amit shah attack on mamata banerjee: ਪੱਛਮੀ ਬੰਗਾਲ ਦੀ ਚੰਡੀਪੁਰ ‘ਚ ਇੱਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ‘ਤੇ ਨਿਸ਼ਾਨਾ ਸਾਧਿਆ ਹੈ।ਐਤਵਾਰ ਨੂੰ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਬੰਗਾਲ ਦੇ ਪਹਿਲੇ ਪੜਾਅ ਦੀਆਂ 30 ਸੀਟਾਂ ‘ਚੋਂ ਬੀਜੇਪੀ 26 ਸੀਟਾਂ ‘ਤੇ ਜਿੱਤ ਦਰਜ ਕਰੇਗੀ।ਇਸ ‘ਤੇ ਮਮਤਾ ਬੈਨਰਜੀ ਨੇ ਕਿਹਾ ਕਿ 26 ਕਿਉਂ ਕਿਹਾ, ਪੂਰੀਆਂ 30 ਹੀ ਬੋਲ ਦਿੰਦੇ…. ਰਸਗੁੱਲਾ ਮਿਲੇਗਾ।ਅਮਿਤ ਸ਼ਾਹ ਨੇ ਕਿਹਾ ਕਿ ਅਸਮ ਅਤੇ ਪੱਛਮੀ ਬੰਗਾਲ ‘ਚ ਮਤਦਾਨ ਸ਼ਾਂਤੀਪੂਰਨ ਅਤੇ ਸਕਾਰਾਤਮਕ ਹੋਇਆ ਹੈ।ਇਕ ਵਿਅਕਤੀ ਦੀ ਮੌਤ ਨਹੀਂ ਹੋਈ ਹੈ।ਪੱਛਮੀ ਬੰਗਾਲ ‘ਚ ਸਾਡੀ ਸਰਕਾਰ 30 ‘ਚ ਤੋਂ 26 ਵੀ ਜਿਆਦਾ ਸੀਟਾਂ ਜਿੱਤ ਰਹੀ ਹੈ।ਅਸੀਂ ਅਸਮ ‘ਚ ਵੀ 47 ਸੀਟਾਂ ‘ਚੋਂ 37 ਤੋਂ ਵੱਧ ਸੀਟਾਂ ਜਿੱਤਾਂਗੇ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਹਿਸ਼ਤ ਸੀ ਕਿ ਹਰ ਵਾਰ ਦੀ ਤਰ੍ਹਾਂ ਗੁੰਡੇ ਇਸ ਵਾਰ ਵੀ ਚੋਣਾਂ ਨੂੰ ਪ੍ਰਭਾਵਿਤ ਕਰਨਗੇ।ਬੰਗਾਲ ‘ਚ ਚੋਣ ਆਯੋਗ ਨੂੰ ਸਫਲਤਾਪੂਰਵਕ ਚੋਣਾਂ ਕਰਾਉਣ ‘ਚ ਸਫਲਤਾ ਮਿਲੀ ਹੈ।
ਬੰਗਾਲ ਦੀਆਂ ਚੋਣਾਂ ‘ਚ ਹਿੰਸਾ ਆਮ ਗੱਲ ਹੋ ਗਈ ਸੀ।ਕਈ ਸਾਲਾਂ ਬਾਅਦ ਇਹ ਪਹਿਲੀਆਂ ਚੋਣਾਂ ਹਨ ਜਦੋਂ ਇੱਕ ਵੀ ਬੰਬ ਨਹੀਂ ਫਟਿਆ ਹੈ, ਇੱਕ ਵੀ ਗੋਲੀ ਨਹੀਂ ਚੱਲੀ ਹੈ।ਕੇਂਦਰੀ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ, ਮੈਨੂੰ ਵਿਸ਼ਵਾਸ਼ ਹੈ ਕਿ ਬੀਜੇਪੀ 200 ਤੋਂ ਜਿਆਦਾ ਸੀਟਾਂ ਦੇ ਨਾਲ ਪੱਛਮੀ ਬੰਗਾਲ ‘ਚ ਸਰਕਾਰ ਬਣਾਏਗੀ।ਅਸਮ ‘ਚ ਵੀ ਅਸੀਂ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਏਗੀ।ਪ੍ਰਧਾਨ ਮੰਤਰੀ ਨੇ ਆਪਣੇ ਬੰਗਲਾਦੇਸ਼ ਦੌਰੇ ‘ਤੇ ਕੋਈ ਪ੍ਰਚਾਰ ਦੀ ਗੱਲ ਨਹੀਂ ਕੀਤੀ।ਪੀਐੱਮ ਦਾ ਦੌਰਾ ਦੋ ਦੇਸ਼ਾਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਹੈ।ਉਨ੍ਹਾਂ ਨੇ ਚੋਣਾਂ ਦੀ ਗੱਲ ਕੀਤੀ, ਨਾ ਮਮਤਾ ਬੈਨਰਜੀ ਦੇ ਲਈ ਕੁਝ ਕਿਹਾ ਹੈ।ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 30 ਸੀਟਾਂ ‘ਤੇ 84.13 ਫੀਸਦੀ ਵੋਟਿੰਗ ਹੋਈ।ਇਹ ਜਾਣਕਾਰੀ ਚੋਣ ਕਮਿਸ਼ਨ ਦੀ ਅਪਡੇਟ ਰਿਪੋਰਟ ‘ਚ ਦਿੱਤੀ ਗਈ ਹੈ।ਕਮਿਸ਼ਨ ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਜਿਆਦਾਤਰ ਸਥਾਨਾਂ ‘ਤੇ ਵੋਟਾਂ ਸ਼ਾਂਤੀਪੂਰਨ ਰਿਹਾ ਅਤੇ ਹਿੰਸਾ ਦੀ ਛਿਟਪੁੱਟ ਘਟਨਾਵਾਂ ਸਾਹਮਣੇ ਆਈਆਂ ਹਨ।
Ludhiana ਤੋਂ ਕਿਸਾਨਾਂ ਦੀ ਵੱਡੀ Mahapanchayat LIVE, Rajewal ਸਮੇਤ ਪਹੁੰਚੇ ਵੱਡੇ ਕਿਸਾਨ ਆਗੂ ਤੇ ਨਾਮੀ ਕਲਾਕਾਰ