amit shah attack on mamata banerjee: ਪੱਛਮੀ ਬੰਗਾਲ ‘ਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ 24 ਘੰਟੇ ਸੋਚਦੇ ਹਨ ਕਿ ਦੇਸ਼ ਦੇ ਗਰੀਬਾਂ ਦਾ ਕਲਿਆਣ ਹੋਵੇ।ਦੀਦੀ 24 ਘੰਟੇ ਸੋਚਦੀ ਹੈ ਕਿ ਮੇਰਾ ਭਤੀਜਾ ਕਦੋਂ ਮੁੱਖ ਮੰਤਰੀ ਬਣੇ।ਨਦਿਆ ‘ਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਦੀਦੀ ਕਹਿੰਦੀ ਹੈ ਕਿ ਮੁਸਲਮਾਨਾਂ ਨੂੰ ਕਹਿ ਦਿਉ ਕਿ ਤੁਹਾਡੇ ਲਈ ਕੈਂਪ ਲੱਗਣਗੇ, ਤੁਹਾਨੂੰ ਕੱਢ ਦੇਣਗੇ?ਇਹ ਸਾਰੀਆਂ ਗੱਲਾਂ ਫੈਲਾਉ।
ਦੀਦੀ ਨੇ ਝਗੜਾ ਕਰਾਉ ਅਤੇ ਰਾਜ ਕਰੋ ਦੀ ਰਾਜਨੀਤੀ ਅਪਣਾਈ ਹੈ।ਇਸ ਲਈ ਬੰਗਾਲ ‘ਚ ਇੰਨੀ ਹਿੰਸਾ ਹੋ ਰਹੀ ਹੈ।ਅਮਿਤ ਸ਼ਾਹ ਨੇ ਮਮਤਾ ਬੈਨਰਜੀ ‘ਤੇ ਮ੍ਰਿਤਕ ਲੋਕਾਂ ‘ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਜੇ ਇਨਾਂ੍ਹ ਦੀ ਇੱਕ ਵੀਡੀਓ ਕਲਿਪ ਆਈ।ਉੱਤਰ ਬੰਗਾਲ ਦੇ ਕੂਚ ਬਿਹਾਰ ‘ਚ 4 ਲੋਕ ਮਾਰੇ ਗਏ।ਦੀਦੀ ਕਹਿ ਰਹੀ ਹੈ ਉਨ੍ਹਾਂ ਦਾ ਅੰਤਿਮ ਸੰਸਕਾਰ ਨਾ ਕਰੋ।
ਮੈਂ ਆਉਂਗੀ ਉਨਾਂ੍ਹ ਨੂੰ ਟ੍ਰਕ ‘ਚ ਰੱਖਾਂਗੇ, ਉਨਾਂ੍ਹ ਨੂੰ ਘੁਮਾਵਾਂਗੇ ਅਤੇ ਵੋਟਾਂ ਲਵਾਂਗੇ।ਮ੍ਰਿਤਕ ਲੋਕਾਂ ‘ਤੇ ਰਾਜਨੀਤੀ ਕਰਨਾ ਚਾਹੁੰਦੀ ਹੈ।ਇਸ ਤੋਂ ਪਹਿਲਾਂ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਉੱਤਰ 24 ਪਰਗਨਾ ਜ਼ਿਲੇ ਦੇ ਅਮਡੰਗਾ ‘ਚ ਇੱਕ ਰੋਡ ਸ਼ੋਅ ਕੀਤਾ ਅਤੇ ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੇ ਆਗਾਮੀ ਪੜਾਅ ‘ਚ ਬੀਜੇਪੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਪਿਓ ਦੀ ‘Corona ‘ ਨਾਲ ਮੌਤ ‘ਤੇ ਗੁਰੂਘਰ ਸਹੁੰ ਖਾ ਸਿੱਖ Doctor ਨੇ ਖੋਲ੍ਹੇ ਭੇਦ !