amit shah greets on occassion uttarakhand: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਸੋਮਵਾਰ ਨੂੰ ਦੇਸ਼ ਭੂਮੀ ਉੱਤਰਾਖੰਡ ਦੇ 21ਵੇਂ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ।ਗ੍ਰਹਿ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ,’ਉੱਤਰਾਖੰਡ ਦੇ ਸਥਾਪਨਾ ਦਿਵਸ ‘ਤੇ ਸੂਬੇ ਦੇ ਸਾਰੇ ਭੈਣਾਂ ਅਤੇ ਭਰਾਵਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ।ਉਤਰਾਖੰਡ ਦੀ ਨਿਰੰਤਰ ਉਨਤੀ ਲਈ ਸੂਬਾ ਵਾਸੀਆਂ ਦੀ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਉੱਤਰਾਖੰਡ ਸੂਬਾ ਸਥਾਪਨਾ ਦਿਵਸ ਦੀ ਵਧਾਈ ਦਿੱਤੀ।ਟਵੀਟ ‘ਚ ਉਨ੍ਹਾਂ ਨੇ ਲਿਖਿਆ,
ਉੱਤਰਾਖੰਡ ਦੇ ਨਿਵਾਸੀਆਂ ਨੂੰ ਸੂਬਾ ਸਥਾਪਨਾ ਦਿਵਸ ਦੀ ਬਹੁਤ ਬਹੁਤ ਵਧਾਈਆਂ।ਉਨਤੀ ਦੇ ਨਾਲ ਕੁਦਰਤੀ ਸੰਪਦਾ ਅਤੇ ਸੁੰਦਰਤਾ ਨਾਲ ਭਰਪੂਰ ਇਹ ਸੂਬਾ ਇੰਝ ਹੀ ਵਿਕਾਸ ਦੀਆਂ ਹਰ ਰੋਜ ਉਚਾਈਆਂ ਨੂੰ ਛੂੰਹਦਾ ਰਹੇ।ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਟਵੀਟ ਕਰ ਕੇ ਉਤਰਾਖੰਡ ਦੀ ਜਨਤਾ ਨੂੰ ਸੂਬਾ ਸਥਾਪਨਾ ਦਿਵਸ ਦੀ ਵਧਾਈ ਦਿੱਤੀ।ਉਨ੍ਹਾਂ ਨੇ ਟਵੀਟ ਕੀਤਾ,ਕੁਦਰਤੀ ਸੁੰਦਰਤਾ, ਇਤਿਹਾਸ , ਸੰਸਕ੍ਰਿਤੀ ਨਾਲ ਭਰਪੂਰ ਦੇਵ ਭੂਮੀ ਉੱਤਰਾਖੰਡ ਸੂਬੇ ਦੀ ਸਥਾਪਨਾ ਦਿਵਸ ‘ਤੇ ਉੱਤਰਾਖੰਡ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ।ਸਾਲ 2000 ਤੋਂ 2006 ਤੱਕ ਇਸ ਨੂੰ ਉਤਰਾਂਚਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ।ਪਰ ਜਨਵਰੀ 2007 ‘ਚ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਇਸਦਾ ਅਧਿਕਾਰਕ ਨਾਮ ਬਦਲਕੇ ਉੱਤਰਾਖੰਡ ਕਰ ਦਿੱਤਾ ਗਿਆ।ਉੱਤਰ ਪ੍ਰਦੇਸ਼ ਦਾ ਹਿੱਸਾ ਰਹੀਆਂ ਸਰਹੱਦਾਂ ਉਤਰ ‘ਚ ਤਿੱਬਤ ਅਤੇ ਪੂਰਵ ‘ਚ ਨੇਪਾਲ ਨਾਲ ਲੱਗਦੀਆਂ ਹਨ।ਪੱਛਮ ‘ਚ ਹਿਮਾਚਲ ਪ੍ਰਦੇਸ਼ ਅਤੇ ਦੱਖਣ ‘ਚ ਉਤਰ ਪ੍ਰਦੇਸ਼ ਇਸਦੀ ਸਰਹੱਦ ਨਾਲ ਲੱਗਦੇ ਸੂਬੇ ਹਨ।