amit shah meeting on vaccination supply: ਦੇਸ਼ ‘ਚ ਕੋਰੋਨਾ ਦੇ ਵੱਧਦੇ ਪ੍ਰਕੋਪ ਦੌਰਾਨ ਇੱਕ ਮਈ ਤੋਂ ਵੈਕਸੀਨੇਸ਼ਨ ਦਾ ਵੱਡਾ ਪੜਾਅ ਸ਼ੁਰੂ ਹੋ ਰਿਹਾ ਹੈ।ਸ਼ਨੀਵਾਰ ਤੋਂ 18 ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋ ਜਾਵੇਗੀ।ਅਜਿਹੇ ‘ਚ ਤਿਆਰੀਆਂ ਦਾ ਜਾਇਜਾ ਲੈਣ ਲਈ ਬੁੱਧਵਾਰ ਸ਼ਾਮ ਨੂੰ ਗਰੁੱਪ ਆਫ ਮੰਤਰੀਆਂ ਦੀ ਬੈਠਕ ਹੋਣੀ ਹੈ।ਇਹ ਬੈਠਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ‘ਚ ਗ੍ਰਹਿ ਮੰਤਰਾਲੇ ‘ਚ ਹੀ ਹੋਵੇਗੀ।ਬੁੱਧਵਾਰ ਸ਼ਾਮ ਨੂੰ ਚਾਰ ਵਜੇ ਇਹ ਬੈਠਕ ੋਹੋਵੇਗੀ,ਜਿਸ ‘ਚ ਬੈਠਕ ਦੀ ਉਪਲੱਬਧਤਾ, ਸਪਲਾਈ ਅਤੇ ਹਰ ਹੋਰ ਪਹਿਲੂ ‘ਤੇ ਗੱਲ ਕੀਤੀ ਜਾਵੇਗੀ।ਇਸ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਡਾ. ਹਰਸ਼ਵਰਧਨ, ਪੀਯੂਸ਼ ਗੋਇਲ ਸਮੇਤ ਹੋਰ ਮੰਤਰੀ ਸ਼ਾਮਲ ਹੋਣਗੇ।
ਨਾਲ ਹੀ ਕੈਬਨਿਟ ਸੈਕਟਰੀ, ਸੈਕਟਰੀ ਫਾਰਮ ਅਤੇ ਸਿਹਤ ਮੰਤਰੀ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।ਜਾਣਕਾਰੀ ਮੁਤਾਬਕ ਇਸ ਬੈਠਕ ‘ਚ ਮੰਤਰੀਆਂ ਦਾ ਸਮੂਹ ਇਹ ਚਰਚਾ ਕਰੇਗਾ ਕਿ 1 ਮਈ ਤੋਂ ਤੀਜੇ ਪੜਾਅ ਦਾ ਜੋ ਟੀਕਾਕਰਨ ਅਭਿਆਨ ਸ਼ੁਰੂ ਹੋ ਰਿਹਾ ਹੈ ਉਸ ‘ਚ ਕਿਸੇ ਵੀ ਤਰੀਕੇ ਨਾਲ ਮੁਸ਼ਕਿਲ ਨਾ ਹੋਵੇ ਅਤੇ ਸੂਬਿਆਂ ਨੂੰ ਉੱਚਿਤ ਸਮੇਂ ‘ਤੇ ਵੈਕਸੀਨ ਮਿਲਦੀ ਰਹੇ।ਸਿਰਫ ਮਈ ‘ਚ ਵੈਕਸੀਨ ਦੀ ਕਰੀਬ 16 ਕਰੋੜ ਡੋਜ਼ ਉਪਲਬਧ ਹੋਵੇਗੀ, ਜਿਸ ‘ਚ ਹਰ ਦਿਨ 50 ਲੱਖ ਤੋਂ ਜਿਆਦਾ ਟੀਕਾਕਰਨ ਦੀ ਉਮੀਦ ਹੈ।
ਤੀਜੇ ਪੜਾਅ ‘ਚ ਟੀਕਾਕਰਨ ਲਈ ਵੱਡੀ ਗਿਣਤੀ ‘ਚ ਲੋਕਾਂ ਦੇ ਇਕੱਠ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੂਰੀ ਤਿਆਰੀ ਦਾ ਇਸ ਮੀਟਿੰਗ ‘ਚ ਖਾਕਾ ਤਿਆਰ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਕਈ ਸੂਬਾ ਸਰਕਾਰਾਂ ਨੇ ਅਜੇ ਤੱਕ ਵੈਕਸੀਨ ਦੀ ਕਮੀ ਦੀ ਚਿੰਤਾ ਜਤਾਈ ਹੈ, ਅਜਿਹੇ ‘ਚ ਕੇਂਦਰ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਬਿਆਂ ਨੂੰ ਪ੍ਰਾਪਤ ਮਾਤਰਾ ‘ਚ ਵੈਕਸੀਨ ਪਹੁੰਚਾਈ ਜਾਵੇ।ਹਾਲਾਂਕਿ, ਇਸ ਪੜਾਅ ‘ਚ ਸੂਬਾ ਵੈਕਸੀਨ ਨਿਰਮਾਤਾਵਾਂ ਤੋਂ ਸਿੱਧੇ ਵੀ ਵੈਕਸੀਨ ਲੈ ਸਕਦੇ ਹਨ।