ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਜੰਮੂ-ਕਸ਼ਮੀਰ ਪੁਨਰਗਠਨ ਬਿੱਲ ‘ਤੇ ਜਵਾਬ ਦਿੰਦੇ ਹੋਏ ਅਮਿਤ ਸ਼ਾਹ ਨੇ ਜਵਾਹਰ ਲਾਲ ਨਹਿਰੂ ਨੂੰ ਕੋਟ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਕਾਂਗਰਸ ‘ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਨਹਿਰੂ ਦੀਆਂ ਗਲਤੀਆਂ ਕਾਰਨ PoK ਬਣਿਆ ਹੈ। ਸ਼ਾਹ ਨੇ ਕਿਹਾ ਕਿ ਦੋ ਵੱਡੀਆਂ ਗਲਤੀਆਂ ਪੰਡਿਤ ਨਹਿਰੂ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਹੋਈਆਂ, ਉਨ੍ਹਾਂ ਕਾਰਨ ਸਾਲਾਂ ਤੱਕ ਕਸ਼ਮੀਰ ਨੂੰ ਭੁਗਤਣਾ ਪਿਆ, ਜਦੋਂ ਸਾਡੀ ਫੌਜ ਜਿੱਤ ਰਹੀ ਸੀ ਉਦੋਂ ਪੰਜਾਬ ਦਾ ਏਰੀਆ ਆਉਂਦੇ ਹੀ ਸੀਜਫਾਇਰ ਕਰ ਦਿੱਤਾ ਗਿਆ ਤੇ ਪਾਕਿਸਤਾਨ ਐਕਵਾਇਰ ਕਸ਼ਮੀਰ (PoK) ਦਾ ਜਨਮ ਹੋਇਆ।
ਉਨ੍ਹਾਂ ਕਿਹਾ ਕਿ ਜੇਕਰ ਸੀਜਫਾਇਰ ਤਿੰਨ ਦਿਨਾਂ ਦੀ ਦੇਰੀ ਨਾਲ ਹੁੰਦਾ ਤਾਂ ਪੀਓਕੇ ਭਾਰਤ ਦਾ ਅੱਜ ਹਿੱਸਾ ਹੁੰਦਾ।ਸੰਯੁਕਤ ਰਾਸ਼ਟਰ ਵਿਚ ਸਾਡੇ ਮਸਲੇ ਨੂੰ ਲਿਜਾਇਆ ਗਿਆ, ਜੋ ਕਿ ਇਕ ਵੱਡੀ ਗਲਤੀ ਹੈ। ਅਮਿਤ ਸ਼ਾਹ ਦੇ ਇਸ ਬਿਆਨ ‘ਤੇ ਕਾਂਗਰਸ ਸਾਂਸਦਾਂ ਨੇ ਸਖਤ ਇਤਰਾਜ਼ ਪ੍ਰਗਟਾਇਆ ਤੇ ਸਦਨ ਵਿਚ ਜੰਮ ਕੇ ਹੰਗਾਮਾ ਕੀਤਾ। ਇਸ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਗੁੱਸਾ ਹੋਣਾ ਹੈ ਤਾਂ ਮੇਰੇ ‘ਤੇ ਨਹੀਂ, ਨਹਿਰੂ ‘ਤੇ ਗੁੱਸਾ ਹੋਵੋ।
ਇਹ ਵੀ ਪੜ੍ਹੋ : ਜਗਰਾਉਂ ਦੇ ਸਰਕਾਰੀ ਹਸਪਤਾਲ ਨੂੰ ਮਿਲਿਆ ਲਕਸ਼ ਸਰਟੀਫਿਕੇਟ, ਵਿਧਾਇਕ ਸਰਬਜੀਤ ਕੌਰ ਨੇ ਦਿੱਤੀ ਵਧਾਈ
ਉਨ੍ਹਾਂ ਕਿਹਾ ਕਿ ਨਹਿਰੂ ਨੇ ਸ਼ੇਖ ਅਬਦੁੱਲਾ ਨੂੰ ਲਿਖਿਆ ਸੀ ਕਿ ਕਸ਼ਮੀਰ ਮੁੱਦਾ ਯੂਐਆਨ ਲਿਜਾਣਾ ਗਲਤੀ ਸੀ। ਇਸ ਬਿਆਨ ‘ਤੇ ਕਾਂਗਰਸ ਸਣੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ।ਸ਼ਾਹ ਨੇ ਕਿਹਾ ਕਿ ਮੈਂ ਉਹੀ ਗੱਲ ਕਹੀ, ਜੋ ਖੁਦ ਨਹਿਰੂ ਨੇ ਅਬਦੁੱਲਾ ਨੂੰ ਕਹੀ ਸੀ।
ਵੀਡੀਓ ਲਈ ਕਲਿੱਕ ਕਰੋ : –