amit shahs entry promotional campaign: ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣ ਪ੍ਰਚਾਰ ਅਭਿਆਨ ‘ਚ ਸ਼ਾਮਲ ਹੋਣ ਦੇ ਲਈ ਗ੍ਰਹਿਮੰਤਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਹੈਦਰਾਬਾਦ ਪਹੁੰਚੇ।ਇਥੇ ਬੇਗਮਪੇਟ ਏਅਰਪੋਰਟ ‘ਤੇ ਅਮਿਤ ਸ਼ਾਹ ਦਾ ਹੁੰਮ-ਹੁੰਮਾ ਕੇ ਸਵਾਗਤ ਕੀਤਾ ਗਿਆ।ਬੀਜੇਪੀ ਦੇ ਸਾਬਕਾ ਪ੍ਰਧਾਨ ਸ਼ਾਹ ਨੇ ਇਸ ਤੋਂ ਬਾਅਦ ਸ਼ਹਿਰ ਦੇ ਕੇਂਦਰ ‘ਚ ਸਥਿਤ ਭਾਗਯਲੱਛਮੀ ਮੰਦਰ ‘ਚ ਪੂਜਾ-ਆਰਤੀ ਕੀਤੀ।ਮੰਦਰ ‘ਚ ਦਰਸ਼ਨਾਂ ਤੋਂ ਬਾਅਦ ਅਮਿਤ ਸ਼ਾਹ ਨੇ ਸਿਕੰਦਰਾਬਾਦ ‘ਚ ਰੋਡ ਸ਼ੋਅ ਕੀਤਾ।ਇਸ ਦੌਰਾਨ ਸੜਕ ‘ਤੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ।ਜਿਨ੍ਹਾਂ ‘ਤੇ ਅਮਿਤ ਸ਼ਾਹ ਨੇ ਫੁੱਲ ਬਰਸਾ ਕੇ ਸਵਾਗਤ ਕੀਤਾ।ਇਸ ਦੌਰਾਨ ਲੋਕ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਂਦੇ ਦਿਸੇ।
ਸੂਬੇ ‘ਚ ਬੀਜੇਪੀ ਦਾ ਅਭਿਨੇਤਾ ਤੋਂ ਨੇਤਾ ਬਣੇ ਪਵਨ ਕਲਿਆਣ ਦੀ ਪਾਰਟੀ ਦੇ ਨਾਲ ਗਠਬੰਧਨ ਹੈ।ਅਜਿਹੇ ‘ਚ ਇਸ ਰੋਡ ਸ਼ੋਅ ਦੌਰਾਨ ਬੀਜੇਪੀ ਦੇ ਨਾਲ-ਨਾਲ ਕਲਿਆਣ ਦੀ ਜਨਸੇਵਾ ਪਾਰਟੀ ਦੇ ਝੰਡੇ ਵੀ ਵੱਡੀ ਸੰਖਿਆ ‘ਚ ਦਿਸੇ।ਸ਼ਾਹ ਇਸਤੋਂ ਬਾਅਦ ਬੀਜੇਪੀ ਦਫਤਰ ਜਾਣਗੇ ਅਤੇ ਪ੍ਰੈਸ ਕਾਨਫ੍ਰੰਸ ਕਰਨਗੇ।ਹੈਦਰਾਬਾਦ ‘ਚ ਆਗਾਮੀ 1 ਦਸੰਬਰ ਨੂੰ ਚੋਣਾਂ ਹੋਣੀਆਂ ਹਨ।ਭਾਰਤੀ ਜਨਤਾ ਪਾਰਟੀ ਲਗਾਤਾਰ ਵੱਡੇ ਪੱਧਰ ‘ਤੇ ਚੋਣ ਪ੍ਰਚਾਰ ‘ਚ ਲੱਗੀ ਹੋਈ ਹੈ।ਚਾਰਮੀਨਾਰ ਤੋਂ ਭਾਗਯਲੱਛਮੀ ਮੰਦਰ ‘ਚ ਪੂਜਾ ਤੋਂ ਬਾਅਦ ਸ਼ਾਹ ਬੀਜੇਪੀ ਕਾਰਜਕਾਰੀਆਂ ਦੇ ਨਾਲ ਮੀਟਿੰਗ ਕਰਨਗੇ।ਬੀਜੇਪੀ ਦੇ ਤੇਲੰਗਾਨਾ ਇਕਾਈ ਦੇ ਬੁਲਾਰੇ ਸੁਭਾਸ਼ ਨੇ ਬੀਤੇ ਸ਼ਨੀਵਾਰ ਨੂੰ ਕਿਹਾ ਸੀ,” ਇਹ ਚੋਣਾਂ ਭ੍ਰਸ਼ਟ ਟੀਆਰਐੱਸ ਅਤੇ ਪਾਰਦਰਸ਼ੀ ਬੇਜੀਪੀ ਪਾਰਟੀ ਵਿਚਾਲੇ ਲੜਾਈ ਹੈ।ਇਹ ਲੜਾਈ ਤਾਨਾਸ਼ਾਹੀ ਅਤੇ ਲੋਕਤੰਤਰ ਦੇ ਵਿਚਾਲੇ ਹੈ।ਉਨ੍ਹਾਂ ਨੇ ਜਾਣਕਾਰੀ ਦਿੱਤੀ ਸੀ ਕਿ ਬੀਜੇਪੀ ਦੇ ਕੇਂਦਰੀ ਨੇਤਾ ਟੀਆਰਐੱਸ ਦੀ ਭ੍ਰਸ਼ਟ ਸਰਕਾਰ ਦਾ ਪਰਦਾਫਾਸ਼ ਕਰਨ ਲਈ ਹੈਦਰਾਬਾਦ ਆ ਰਹੇ ਹਨ।
ਇਹ ਵੀ ਦੇਖੋ:ਪੰਜਾਬ 84 ਲਿਖਣ ਵਾਲਾ ਮਾਵੀ ਵੀ ਫਿਰਦਾ ਕਿਸਾਨਾਂ ‘ਚ ਦਿੱਲੀ, ਬੋਲਣ ਵਾਲੇ ਕੱਢ ਦਿਤੇ ਚੰਗਿਆੜੇ