anil ambani led reliance infrastructure: ਲੰਬੇ ਸਮੇਂ ਤੋਂ ਕਰਜ਼ ਦੇ ਜਾਲ ‘ਚ ਫਸੇ ਅਨਿਲ ਅੰਬਾਨੀ ਹੁਣ ਇਸ ਨੂੰ ਘੱਟ ਕਰਨ ‘ਚ ਲੱਗੇ ਹੋਏ ਹਨ।ਇਹੀ ਕਾਰਨ ਹੈ ਕਿ ਅਨਿਲ ਅੰਬਾਨੀ ਦੀਆਂ ਕੰਪਨੀਆਂ ਨੇ ਬੀਤੇ ਤਿੰਨ ਮਹੀਨਿਆਂ ‘ਚ 3 ਕੰਪਨੀਆਂ ਵੇਚੀਆਂ ਹਨ।ਇਸ ਨਾਲ ਕਰਜ਼ ਦਾ ਬੋਝ ਵੀ ਕੁਝ ਘੱਟ ਹੋਇਆ ਹੈ।ਜਨਵਰੀ ਤੋਂ ਮਾਰਚ ਤੱਕ ਅਨਿਲ ਅੰਬਾਨੀ ਨੇ ਕਈ ਹਿੱਸੇਦਾਰੀਆਂ ‘ਚ ਕੰਪਨੀਆਂ ਵੇਚੀਆਂ ਹਨ।ਇਸੇ ਸਾਲ ਜਨਵਰੀ ‘ਚ ਖਬਰ ਆਈ ਸੀ ਕਿ ਰਿਲਾਇੰਸ ਇੰਫਰਾ ਨੇ ਪਾਰਬਤੀ ਕੋਲਡੈਮ ਟ੍ਰਾਂਸਮਿਸ਼ਨ ਕੰਪਨੀ ਲਿਮਿਟੇਡ ‘ਚ ਆਪਣੀ ਸਮੁੱਚੀ 74 ਫੀਸਦੀ ਹਿੱਸੇਦਾਰੀ ਦੀ ਵਿਕਰੀ ਦਾ ਸੌਦਾ ਪੂਰਾ ਕਰ ਲਿਆ ਹੈ।ਕੰਪਨੀ ਨੇ ਪੀਕੇਟੀਸੀਅੇੱਲ ‘ਚ ਆਪਣੀ ਹਿੱਸੇਦਾਰੀ ਦੀ ਵਿਕਰੀ ਇੰਡੀਆ ਗ੍ਰਿਡ ਟ੍ਰਸਟ ਨੂੰ ਕੀਤੀ ਹੈ।ਇਹ ਸੌਦਾ 900 ਕਰੋੜ ਰੁਪਏ ‘ਚ ਹੋਇਆ ਸੀ।ਰਿਲਾਇੰਸ ਦੇ ਕੋਲ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ‘ਚ ਸਥਿਤ ਪੀਕੇਟੀਸੀਐੱਲ ‘ਚ 74 ਫੀਸਦੀ ਹਿੱਸੇਦਾਰੀ ਸੀ।
ਇਸੇ ਤਰ੍ਹਾਂ, ਰਿਲਾਇੰਸ ਇੰਫਰਾ ਨੇ ਦਿੱਲੀ-ਆਗਰਾ ਟੋਲ ਰੋਡ ਕਿਊਬ ਹਾਈਵੇ ਐਂਡ ਇੰਫਰਾਸਟਕਚਰ ਨੂੰ 3600 ਕਰੋੜ ਰੁਪਏ ‘ਚ ਵੇਚਣ ਦੀ ਵੀ ਪ੍ਰਕ੍ਰਿਆ ਪੂਰੀ ਕਰ ਲਈ ਹੈ।ਰਿਲਾਇੰਸ ਇੰਫਰਾਸਟਕਚਰ ਲਿਮਿਟੇਡ ਨੇ ਡੀਏ ਟੋਲ ਰੋਡ ‘ਤੇ ਆਪਣੀ 100 ਫੀਸਦੀ ਹਿੱਸੇਦਾਰੀ ਕਿਊਬ ਹਾਈਵੇ ਐਂਡ ਇੰਫਰਾਸਟਕਚਰ ਨੂੰ 3600 ਕਰੋੜ ਰੁਪਏ ਤੋਂ ਵੱਧ ‘ਚ ਵੇਚੀ ਹੈ।ਹੁਣ ਅਨਿਲ ਅੰਬਾਨੀ ਨੇ ਸਵਾਮਿਤਵ ਵਾਲੀ ਰਿਲਾਇੰਸ ਇੰਫ੍ਰਾਸਟਕਚਰ ਨੇ ਮੁੰਬਈ ਸਥਿਤ ਰਿਲਾਇੰਸ ਸੈਂਟਰ ਨੂੰ ਵੇਚਣ ਦਾ ਐਲਾਨ ਕੀਤਾ ਹੈ।
ਇਸ ਨੂੰ ਰਿਲਾਇੰਸ ਨੇ ਪ੍ਰਾਈਵੇਟ ਸੈਕਟਰ ਦੇ ਯੈੱਸ ਬੈਂਕ ਨੂੰ 1.200 ਕਰੋੜ ਰੁਪਏ ‘ਚ ਵੇਚੀ ਹੈ।ਕੰਪਨੀ ਨੇ ਦੱਸਿਆ ਕਿ ਆਰ ਇੰਫਰਾ ਨੇ ਮੁੰਬਈ ਦੇ ਸਾਂਤਾਕ੍ਰਜੁ ਸਥਿਤ ਰਿਲਾਇੰਸ ਸੈਂਟਰ ਨੂੰ ਯੈੱਸ ਬੈਂਕ ਨੂੰ ਵੇਚਣ ਦਾ ਸੌਦਾ ਕੀਤਾ ਹੈ।ਰਿਲਾਇੰਸ ਸੈਂਟਰ ਦੀ ਵਿਕਰੀ ਤੋਂ ਪ੍ਰਾਪਤ ਪੂਰੀ ਰਾਸ਼ੀ ਦਾ ਉਪਯੋਗ ਯੈੱਸ ਬੈਂਕ ਦੇ ਕਰਜ਼ ਭੁਗਤਾਨ ‘ਚ ਕੀਤਾ ਜਾਵੇਗਾ।ਇਸਦੇ ਨਾਲ ਆਰ ਇੰਫਰਾ ਦੇ ਉੱਪਰ ਯੈੱਸ ਬੈਂਕ ਦਾ ਕਰਜ਼ 4,000 ਕਰੋੜ ਰੁਪਏ ਤੋਂ ਘੱਟ ਕੇ 2,000 ਕਰੋੜ ਰੁਪਏ ਰਹਿ ਗਿਆ ਹੈ।