anil vij not allow rahul gandhi tractor rally:
ਰਾਹੁਲ ਗਾਂਧੀ ਅੱਜ ਪੰਜਾਬ ਦੇ ਮੋਗਾ ਜ਼ਿਲਾ ‘ਚ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਮੋਗਾ ਵਿਖੇ ਟ੍ਰੈਕਟਰ ਰੈਲੀ ਦੀ ਅਗਵਾਈ ਕਰਨ ਵਾਲੇ ਹਨ।ਉਹ ਖੁਦ ਟ੍ਰੈਕਟਰ ਚਲਾਉਣਗੇ।ਰਾਹੁਲ ਗਾਂਧੀ ਦੀ ਟ੍ਰੈਕਟਰ ਰੈਲੀ ਸਮਾਪਤ ਹਰਿਆਣਾ ‘ਚ ਹੋਵੇਗੀ।ਉਹ ਕੂਰੁਕਸ਼ੇਤਰ ‘ਚ ਰੁਕਣਾ ਚਾਹੁੰਦੇ ਹਨ ਪਰ ਹਰਿਆਣਾ ਦੇ ਗ੍ਰਹਿਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਉਹ ਰਾਹੁਲ ਗਾਂਧੀ ਦੀ ਟ੍ਰੈਕਟਰ ਰੈਲੀ ਨੂੰ ਹਰਿਆਣਾ ‘ਚ ਵੜਨ ਨਹੀਂ ਦਿਆਂਗੇ।ਹਰਿਆਣਾ ਦੇ ਸਾਬਕਾ ਖੇਤੀ ਮੰਤਰੀ ਅਤੇ ਸੂਬਾ ਬੀਜੇਪੀ ਦੇ ਪ੍ਰਧਾਨ ਓਪੀ ਧਨਖੜ ਨੇ ਕਿਹਾ ਹੈ ਕਿ ਜੇਕਰ ਰਾਹੁਲ ਗਾਂਧੀ ਸੂਬੇ ‘ਚ ਟ੍ਰੈਕਟਰ ਰੈਲੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਰਾਬਰਟ ਵਾਡਰਾ ਸਮੇਤ ਇਥੇ ਆਉਣਾ ਹੋਵੇਗਾ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਰਾਹੁਲ ਗਾਂਧੀ ਤੋਂ ਦੋ ਸਵਾਲ ਪੁੱਛੇ ਹਨ, ਪਹਿਲਾ ਜਦੋਂ ਲੋਕ ਸਭਾ ‘ਦ ਖੇਤੀ ਬਿੱਲ ਰੱਖੇ ਜਾ ਰਹੇ ਸਨ ਤਾਂ ਉਹ ਗੈਰਹਾਜ਼ਿਰ ਕਿਉਂ ਸਨ? ਦੂਸਰਾ, ਕਾਂਗਰਸ ਨੇ ਆਪਣੇ ਮੈਨੀਫੈਸਟੋ ‘ਚ ਪ੍ਰੰਪਰਾਗਤ ਖੇਤੀ ਉਪਜ ਮਾਰਕੀਟਿੰਗ ਕਮੇਟੀ ਤੋਂ ਦੂਰ ਹਟਾਉਣ ਦੀ ਗੱਲ ਕਿਉਂ ਕਹੀ ਸੀ? ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਅੱਜ ਪੰਜਾਬ ਦੇ ਮੋਗਾ ਜ਼ਿਲੇ ‘ਚ ‘ਖੇਤੀ ਬਚਾਓ’ ਅਭਿਆਨ ਸ਼ੁਰੂ ਕਰਨ ਜਾ ਰਹੀ ਹੈ।ਇਸ 3 ਦਿਨਾਂ ਅਭਿਆਨ ਦੀ ਅਗਵਾਈ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕਰਨਗੇ।ਇਸ ਅਭਿਆਨ ਦੌਰਾਨ ਰਾਹੁਲ ਗਾਂਧੀ ਖੁਦ ਟ੍ਰੈਕਟਰ ਚਲਾਉਣਗੇ ਅਤੇ ਪਿੰਡਾਂ ‘ਚ ਕਿਸਾਨਾਂ ਨਾਲ ਮੁਲਾਕਾਤ ਕਰਨਗੇ।ਇਸ ਟ੍ਰੈਕਟਰ ਰੈਲੀ ‘ਚ ਕਰੀਬ 3 ਹਜ਼ਾਰ ਕਿਸਾਨ ਹਿੱਸਾ ਲੈ ਰਹੇ ਹਨ।3ਦਿਨਾਂ ਪੰਜਾਬ ਦੌਰੇ ਤੋਂ ਪਹਿਲੇ ਦਿਨ ਰਾਹੁਲ ਗਾਂਧੀ ਮੋਗਾ ਜ਼ਿਲੇ ‘ਚ ਰਹਿਣਗੇ।ਕਿਸਾਨਾਂ ਵਲੋਂ ਪਿੰਡ ਲੋਪੋਂ ਅਤੇ ਚਕਰ ‘ਚ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਜਾਏਗਾ।ਇੱਕ ਹੋਰ ਸਵਾਗਤ ਸਮਾਰੋਹ ਦਾ ਆਯੋਜਨ ਪਿੰਡ ਮਾਣੋਕੇ ‘ਚ ਕੀਤੇ ਜਾਵੇਗਾ।ਅਭਿਆਨ ਸਪਾਮਤ ਲੁਧਿਆਣਾ ਦੇ ਜੱਟਪੁਰਾ ‘ਚ ਇੱਕ ਹੋਰ ਸਮਾਜਿਕ ਬੈਠਕ ਨਾਲ ਹੋਵੇਗਾ।