Anil Vij on Mamata Banerjee: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਬੋਲਦਿਆਂ ਕਿਹਾ ਕਿ “ਮਮਤਾ ਲਈ ਜੈ ਸ਼੍ਰੀ ਰਾਮ ਦਾ ਨਾਅਰਾ ਬਲਦ ਨੂੰ ਲਾਲ ਕੱਪੜਾ ਦਿਖਾਉਣ ਵਰਗਾ ਹੈ” ਅਤੇ ਇਸ ਲਈ ਉਨ੍ਹਾਂ ਨੇ ਕੋਲਕਤਾ ਸਮਾਗਮ ਵਿੱਚ ਆਪਣਾ ਭਾਸ਼ਣ ਰੋਕ ਦਿੱਤਾ।
ਦਰਅਸਲ, ਮਮਤਾ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਦੇ ਮੌਕੇ ‘ਤੇ ਆਯੋਜਿਤ ਇਕ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਬੋਲਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਮੌਜੂਦ ਭੀੜ ਦੇ ਇੱਕ ਹਿੱਸੇ ਵੱਲੋਂ ‘ਜੈ ਸ਼੍ਰੀ ਰਾਮ’ ਦਾ ਨਾਅਰਾ ਲਗਾਇਆ। ਮਮਤਾ ਨੇ ਕਿਹਾ ਕਿ ਅਜਿਹਾ ‘ਅਪਮਾਨ’ ਸਵੀਕਾਰ ਕਰਨ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ, “ਇਹ ਇੱਕ ਸਰਕਾਰੀ ਪ੍ਰੋਗਰਾਮ ਹੈ ਨਾ ਕਿ ਰਾਜਨੀਤਕ ਪ੍ਰੋਗਰਾਮ। ਇੱਜ਼ਤ ਹੋਣੀ ਚਾਹੀਦੀ ਹੈ। ਕਿਸੇ ਨੂੰ ਬੁਲਾਉਣਾ ਅਤੇ ਉਸਦਾ ਅਪਮਾਨ ਕਰਨਾ ਸਹੀ ਨਹੀਂ ਹੈ। ਮੈਂ ਨਹੀਂ ਬੋਲਾਂਗੀ। “ਜੈ ਬੰਗਲਾ ਜੈ ਹਿੰਦ।”
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਵਿਜ ਵੱਲੋਂ ਟਵੀਟ ਕਰ ਕੇ ਉਨ੍ਹਾਂ ‘ਤੇ ਤੰਜ ਕਸਿਆ ਗਿਆ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਜੈ ਸ਼੍ਰੀ ਰਾਮ ਦਾ ਨਾਅਰਾ ਬਲਦ ਨੂੰ ਲਾਲ ਕੱਪੜਾ ਦਿਖਾਉਣ ਵਰਗਾ ਹੈ ਅਤੇ ਇਸੇ ਲਈ ਉਨ੍ਹਾਂ ਨੇ ਅੱਜ ਵਿਕਟੋਰੀਆ ਮੈਮੋਰੀਅਲ ਵਿਖੇ ਆਪਣਾ ਭਾਸ਼ਣ ਰੋਕ ਦਿੱਤਾ।”