ਹਰਿਆਣਾ ਵਿਚ 3 ਆਜ਼ਾਦ ਵਿਧਾਇਕਾਂ ਦੇ ਭਾਜਪਾ ਤੋਂ ਆਪਣਾ ਸਮਰਥਨ ਵਾਪਸ ਲੈਣ ਦੇ ਬਾਅਦ ਸੂਬੇ ਵਿਚ ਸਿਆਸਤ ਗਰਮਾ ਗਈ ਹੈ। ਵਿਰੋਧੀ ਵੱਲੋਂ ਹੁਣ ਫਲੋਰ ਟੈਸਟ ਦੀ ਮੰਗ ਉਠ ਰਹੀ ਹੈ। ਹਾਲਾਂਕਿ ਤਾਜ਼ਾ ਹਾਲਾਤਾਂ ਨੂੰ ਦੇਖਦੇ ਹੋਏ ਸੈਣੀ ਸਰਕਾਰ ਸਰਕਾਰ ਘੱਟ ਗਿਣਤੀ ਵਿੱਚ ਹੈ ਪਰ ਇਸ ਦੇ ਬਾਵਜੂਦ ਭਾਜਪਾ ਆਗੂ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਇਸ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਮੰਤਰੀ ਅਨਿਲ ਵਿਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਵਿਧਾਇਕਾਂ ਦੇ ਜਾਣ ਤੋਂ ਦੁਖੀ ਜ਼ਰੂਰੀ ਹਾਂ ਪਰ ਵਿਰੋਧੀ ਗਠਜੋੜ ਦੀ ਗੱਡੀ ਇਸ ਵਾਰ ਵੀ ਬਿਨਾਂ ਇੰਜਣ ਦੇ ਇੰਝ ਹੀ ਖੜ੍ਹੀ ਰਹਿਣ ਵਾਲੀ ਹੈ।
ਹਰਿਆਣਾ ਵਿਚ ਲਗਾਤਾਰ ਬਦਲ ਰਹੇ ਰਾਜਨੀਤਕ ਹਾਲਾਤਾਂ ‘ਤੇ ਹਰਿਆਣਾ ਦੇ ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਵਿਜ ਨੇ ਕਿਹਾ ਕਿ ਅਸੀਂ ਤਿੰਨ ਆਜ਼ਾਦ ਵਿਧਾਇਕਾਂ ਦੇ ਕਾਂਗਰਸ ਨੂੰ ਸਮਰਥਨ ਦੇਣ ਤੋਂ ਦੁਖੀ ਹਾਂ ਪਰ ਸਾਡੇ ਕੋਲ ਟ੍ਰਿਪਲ ਇੰਜਣ ਵਾਲੀ ਸਰਕਾਰ ਹੈ। ਤਿੰਨ ਨੇਤਾ ਸਾਡੇ ਸੂਬੇ ਦੀ ਦੇਖਭਾਲ ਕਰ ਰਹੇ ਹਨ। ਸੀਐੱਮ ਨਾਇਬ ਸੈਣੀ, ਸਾਬਕਾ ਸੀਐੱਮ ਮਨੋਹਰ ਲਾਲ ਖੱਟਰ ਤੇ ਪੀਐੱਮ ਨਰਿੰਦਰ ਮੋਦੀ। ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ PM ਮੋਦੀ ਨੂੰ ਹੀ ਅਗਲੇ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਤੇ ਐਲਾਨ ਕੀਤਾ ਕਿ ਉਹ ਕਾਂਗਰਸ ਦਾ ਸਮਰਥਨ ਕਰਨਗੇ। ਇਸ ਦੇ ਨਾਲ ਹੀ ਨਾਇਬ ਸਿੰਘ ਸੈਣੀ ਸਰਕਾਰ ਸੂਬੇ ਵਿਧਾਨ ਸਭਾ ਵਿਚ ਘੱਟ ਗਿਣਤੀ ਵਿਚ ਆ ਗਈ ਹੈ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿਚ ਮੈਂਬਰਾਂ ਦੀ ਮੌਜੂਦਾ ਸਮਰੱਥਾ 88 ਹੈ। ਸਰਕਾਰ ਕੋਲ ਬਹੁਮਤ ਤੋਂ ਦੋ ਵਿਧਾਇਕ ਘੱਟ ਹਨ। ਮੌਜੂਦਾ ਭਾਜਪਾ ਦੀ ਸਰਕਾਰ ਨੂੰ 2 ਹੋਰ ਆਜ਼ਾਦ ਵਿਧਾਇਕਾਂ ਦਾ ਸਮਰਥਨ ਹਾਸਲ ਹੈ।
ਇਹ ਵੀ ਪੜ੍ਹੋ : ਪੰਜਾਬੀ ਸਿਨੇਮਾ ਜਗਤ ਨੂੰ ਲੱਗਾ ਵੱਡਾ ਝਟਕਾ, ਦਿਲਜੀਤ ਦੋਸਾਂਝ ਦੇ ਕੋ-ਸਟਾਰ ਗੁਰਪ੍ਰੀਤ ਦਾ ਹੋਇਆ ਦੇਹਾਂਤ
ਆਜ਼ਾਦ ਵਿਧਾਇਕਾਂ ਸੋਮਬੀਰ ਸਾਂਗਵਾਨ (ਦਾਦਰੀ), ਰਣਧੀਰ ਸਿੰਘ ਗੋਲਨ (ਪੁੰਦਰੀ) ਅਤੇ ਧਰਮਪਾਲ ਗੌਂਡਰ (ਨੀਲੋਖੇੜੀ) ਨੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਅਤੇ ਸੂਬਾ ਕਾਂਗਰਸ ਪ੍ਰਧਾਨ ਉਦੈ ਭਾਨ ਦੀ ਮੌਜੂਦਗੀ ਵਿੱਚ ਰੋਹਤਕ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਆਪਣੇ ਫੈਸਲੇ ਦਾ ਐਲਾਨ ਕੀਤਾ।