ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਭਿਵਾੜੀ ਤੋਂ ਪਾਕਿਸਤਾਨ ਪਹੁੰਚੀ ਅੰਜੂ ਹੁਣ ਭਾਰਤ ਪਰਤੇਗੀ। ਪਿਆਰ ਲਈ ਸਰਹੱਦ ਪਾਰ ਕਰਨ ਵਾਲੀ ਅੰਜੂ ਆਪਣੇ ਬੱਚਿਆਂ ਨੂੰ ਮਿਲਣ ਲਈ ਭਾਰਤ ਆਏਗੀ। ਉਸ ਦੇ ਪਾਕਿਸਤਾਨੀ ਪਤੀ ਨੇ ਦੱਸਿਆ ਕਿ ਅੰਜੂ ਅਗਲੇ ਮਹੀਨ ਭਾਰਤ ਪਰਤ ਸਕਦੀ ਹੈ। ਉਹ ਪ੍ਰੇਸ਼ਾਨ ਹੈ ਤੇ ਆਪਣੇ ਬੱਚਿਆਂ ਨੂੰ ਯਾਦ ਕਰ ਰਹੀ ਹੈ।
25 ਜੁਲਾਈ ਨੂੰ ਇਸਲਾਮ ਕਬੂਲ ਦੇ ਬਾਅਦ ਅੰਜੂ ਨੇ ਆਪਣੇ 29 ਸਾਲਾ ਦੋਸਤ ਨਸਰੁੱਲਾਹ ਨਾਲ ਵਿਆਹ ਕੀਤਾ ਸੀ। ਉਸ ਦਾ ਘਰ ਖੈਬਰ ਪਖਤੂਨਖਵਾ ਦੇ ਉਪਰੀ ਦੀਰ ਜ਼ਿਲ੍ਹੇ ਵਿਚ ਹੈ।ਉਹ 2019 ਵਿਚ ਫੇਸਬੁੱਕ ‘ਤੇ ਦੋਸਤ ਬਣੇ। ਅੰਜੂ ਦਾ ਨਾਂ ਬਦਲ ਕੇ ਹੁਣ ਫਾਤਿਮਾ ਹੋ ਗਿਆ ਹੈ।
ਅੰਜੂ ਦੇ ਪਤੀ ਨਸਰੁੱਲਾਹ ਨੇ ਦੱਸਿਆ ਕਿ ਫਾਤਿਮਾ ਅਗਲੇ ਮਹੀਨੇ ਭਾਰਤ ਪਰਤ ਰਹੀ ਹੈ।ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ ਤੇ ਬੱਚਿਆਂ ਨੂੰ ਯਾਦ ਕਰ ਰਹੀ ਹੈ। ਉਸ ਕੋਲ ਵਾਪਸ ਜਾਣ ਦੇ ਇਲਾਵਾ ਦੂਜਾ ਕੋਈ ਬਦਲ ਨਹੀਂ ਹੈ। ਅੰਜੂ ਦਾ ਪਹਿਲਾ ਵਿਆਹ ਰਾਜਸਥਾਨ ਦੇ ਰਹਿਣ ਵਾਲੇ ਅਰਵਿੰਦ ਨਾਲ ਹੋਇਆ ਸੀ। ਉਸ ਦੀ ਇਕ 15 ਸਾਲ ਦੀ ਧੀ ਤੇ 6 ਸਾਲ ਦਾ ਬੇਟਾ ਹੈ।
ਇਹ ਵੀ ਪੜ੍ਹੋ : WhatsApp ‘ਤੇ ਕਿਸਨੇ ਕੀਤਾ ਹੈ ਤੁਹਾਨੂੰ ਬਲਾਕ, ਸੈਕੰਡ ‘ਚ ਚੱਲੇਗਾ ਪਤਾ, ਅਪਣਾਓ ਇਹ ਟਰਿੱਕ
ਨਸਰੁੱਲਾਹ ਨੇ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਫਾਤਿਮਾ ਦਾ ਮਾਨਸਿਕ ਸਿਹਤ ਖਰਾਬ ਹੋਵੇ। ਬੇਹਤਰ ਹੋਵੇਗਾ ਕਿ ਉਹ ਆਪਣੇ ਬੱਚਿਆਂ ਨੂੰ ਮਿਲਣ ਲਈ ਆਪਣੇ ਦੇਸ਼ ਚਲੀ ਜਾਵੇ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਉਹ ਵਾਪਸ ਚਲੀ ਜਾਵੇਗੀ। ਜੇਕਰ ਵੀਜ਼ਾ ਮਿਲਿਆ ਤਾਂ ਉਹ ਭਾਰਤ ਦੀ ਯਾਤਰਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: