anna hazare announces support for farmers: ਕੇਂਦਰ ਦੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦਾ ਅੰਨਾ ਹਜ਼ਾਰੇ ਨੇ ਸਮਰਥਨ ਕੀਤਾ ਹੈ।ਅੰਨਾ ਭਾਰਤ ਬੰਦ ਦੇ ਦਿਨ ਕਿਸਾਨਾਂ ਦੇ ਸਮਰਥਨ ‘ਚ ਮੌਨ ਵਰਤ ਰੱਖਣਗੇ।8 ਦਸੰਬਰ ਨੂੰ ਦੇਸ਼ ਭਰ ‘ਚ ਕਿਸਾਨਾਂ ਨੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ।ਕਿਸਾਨਾਂ ਦੇ ਬੰਦ ਨੂੰ ਜਿਆਦਾਤਰ ਸਿਆਸੀ ਪਾਰਟੀਆਂ ਨੇ ਸਮਰਥਨ ਦਿੱਤਾ ਹੈ।ਬੰਦ ਦੇ ਦਿਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਜਿਆਦਾਤਰ ਵਪਾਰਕ ਸਥਾਨ ਬੰਦ ਰਹਿਣਗੇ।
ਕਿਸਾਨ ਸੰਗਠਨਾਂ ਮੁਤਾਬਕ ਬੰਦ ਸਵੇਰ 11 ਵਜੇ ਤੋਂ 3 ਵਜੇ ਤੱਕ ਚੱਲੇਗਾ।ਅੰਨਾ ਹਜ਼ਾਰੇ ਨੇ ਸਾਲ 2011 ਅਤੇ 2012 ਦੇ ਦਰਮਿਆਨ ਭ੍ਰਿਸ਼ਟਾਚਾਰ ਵਿਰੁੱਧ ਇੰਡੀਆ ਅਗੇਂਸਟ ਕਰਪਸ਼ਨ ਅੰਦੋਲਨ ਦੀ ਅਗਵਾਈ ਕੀਤੀ ਸੀ।ਜਿਸ ਦੇ ਚਲਦਿਆਂ ਯੂਪੀਏ ਸਰਕਾਰ ਦੀ ਕਾਫੀ ਕਿਰਕਿਰੀ ਹੋਈ।ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ 2014 ਦੇ ਲੋਕਸਭਾ ਚੋਣਾਂ ‘ਚ ਹਾਰ ਤੋਂ ਬਾਅਦ ਸੱਤਾ ਤੋਂ ਬਾਹਰ ਹੋ ਗਈ।ਅੰਨਾ ਦੀ ਅਗਵਾਈ ‘ਚ ਇੰਡੀਆ ਅਗੇਂਸਟ ਕਰਪਸ਼ਨ ਅੰਦੋਲਨ ‘ਚ ਕੇਜਰੀਵਾਲ, ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਵਰਗੇ ਲੀਡ ਕਰ ਰਹੇ ਸੀ।
ਇਹ ਵੀ ਦੇਖੋ:ਜੇਕਰ ਤੁਸੀਂ ਸੱਚੇ ਕਿਸਾਨ ਸਮਰਥਕ ਹੋ ਤਾਂ ਬਲਬੀਰ ਸਿੰਘ ਰਾਜੇਵਾਲ ਦੀ ਇਹ ਸਪੀਚ ਜ਼ਰੂਰ ਸੁਣੋ