anna hazare gives warning: ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ ਨੇ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਕੇਂਦਰ ਵਲੋਂ ਜਨਵਰੀ ਅੰਤ ਤੱਕ ਸਵੀਕਾਰ ਨਾ ਕੀਤੇ ਜਾਣ ‘ਤੇ ਭੁੱਖ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ।ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਦੇ ਰਾਲੇਗਣ ਸਿੱਧ ਪਿੰਡ ‘ਚ ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਕਿਸਾਨਾਂ ਲਈ ਪਿਛਲੇ ਤਿੰਨ ਸਾਲ ਤੋਂ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਨੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ।ਅੰਨਾ ਹਜ਼ਾਰਾ ਦਾ ਕਹਿਣਾ ਹੈ ਕਿ ਸਰਕਾਰ ਸਿਰਫ ਖੋਖਲੇ ਦਾਅਵੇ ਕਰਦੀ ਹੈ।ਇਸ ਲਈ ਮੈਨੂੰ ਸਰਕਾਰ ‘ਤੇ ਕੋਈ ਭਰੋਸਾ ਨਹੀਂ ਹੈ।ਦੇਖਣਾ ਇਹ ਹੋਵੇਗਾ ਕਿ ਸਰਕਾਰ ਮੇਰੀਆਂ ਮੰਗਾਂ ‘ਤੇ ਕੀ ਕਦਮ ਚੁੱਕਦੀ ਹੈ ਉਨਾਂ ਨੇ ਇੱਕ ਮਹੀਨੇ ਦਾ ਸਮਾਂ ਮੰਗਿਆ ਹੈ ਅਤੇ ਮੈਂ ਉਨ੍ਹਾਂ ਨੂੰ ਜਨਵਰੀ ਅੰਤ ਤੱਕ ਦਾ ਸਮਾਂ ਦਿੱਤਾ ਹੈ।ਜੇਕਰ ਮੇਰੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਮੈਂ ਫਿਰ ਭੁੱਖ ਹੜਤਾਲ ਕਰੂੰਗਾ।ਇਹ ਮੇਰਾ ਆਖਿਰੀ ਪ੍ਰਦਰਸ਼ਨ ਹੋਵੇਗਾ।ਅੰਨਾ ਹਜ਼ਾਰੇ ਨੇ 14 ਦਸੰਬਰ ਨੂੰ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ਚਿਤਾਵਨੀ
ਦਿੱਤੀ ਸੀ ਕਿ ਐੱਮ.ਐੱਮ. ਸਵਾਮੀਨਾਥਨ ਕਮੇਟੀ ਲਾਗੂ ਕਰਨ ਅਤੇ ਖੇਤੀ ਲਾਗਤ ਅਤੇ ਮੁੱਲ ਆਯੋਗ ਨੂੰ ਪ੍ਰਦਾਨ ਕਰਨ ਸੰਬੰਧੀ ਉਨਾਂ੍ਹ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ ਕਰਨਗੇ।ਭਾਜਪਾ ਦੇ ਸੀਨੀਅਰ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਪ੍ਰਧਾਨ ਹਰਿਭਾਊ ਬਾਗਾਡੇ ਨੇ ਹਾਲ ਹੀ ‘ਚ ਹਜ਼ਾਰੇ ਨਾਲ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਨੇ ਕੇਂਦਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਬਾਰੇ ‘ਚ ਜਾਣੂ ਕਰਾਇਆ ਸੀ।ਹਜ਼ਾਰੇ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਠ ਦਸੰਬਰ ਨੂੰ ਕਿਸਾਨ ਸੰਗਠਨਾਂ ਨੂੰ ਭਾਰਤ ਬੰਦ ਦੇ ਸਮਰਥਨ ‘ਚ ਵਰਤ ਰੱਖਿਆ ਸੀ।ਮਹੱਤਵਪੂਰਨ ਹੈ ਕਿ ਕੇਂਦਰ ਸਰਕਾਰ ਸਤੰਬਰ ‘ਚ ਪਾਸ ਕੀਤੇ ਗਏ ਇਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵੱਡੇ ਸੁਧਾਰ ਦੇ ਰੂਪ ‘ਚ ਪੇਸ਼ ਕਰ ਰਹੀ ਹੈ, ਦੂਜੇ ਪਾਸੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸ਼ੱਕ ਜਾਹਿਰ ਕੀਤਾ ਹੈ।ਘੱਟੋ ਘੱਟ ਸਮਰਥਨ ਮੁੱਲ ਅਤੇ ਮੰਡੀ ਵਿਵਸਥਾ ਖਤਮ ਹੋ ਜਾਵੇਗੀ ਅਤੇ ਉਹ ਵੱਡੇ ਕਾਰਪੋਰੇਟ ‘ਤੇ ਨਿਰਭਰ ਹੋ ਜਾਣਗੇ।
ਇਸਾਈ ਔਰਤਾਂ ਨੇ ਮ੍ਰਿਤਕ ਨੂੰ ਜ਼ਿੰਦਾ ਕਰਨ ਦਾ ਕੀਤਾ ਦਾਅਵਾ, ਫਿਰ 2 ਘੰਟੇ ਅਰਦਾਸ ਕਰਨ ਤੋਂ ਬਾਅਦ ….