Anna Hazare on hunger strike: ਕਿਸਾਨ ਅੰਦੋਲਨ ਵਿਚਾਲੇ ਸਮਾਜ ਸੇਵੀ ਅੰਨਾ ਹਜ਼ਾਰੇ ਕੇਂਦਰ ਸਰਕਾਰ ਖਿਲਾਫ਼ 30 ਜਨਵਰੀ ਤੋਂ ਮਰਨ ਵਰਤ ਰੱਖੇ ਜਾ ਰਹੇ ਹਨ। ਅੰਨਾ ਹਜ਼ਾਰੇ ਦਾ ਕਹਿਣਾ ਹੈ ਕਿ ਸਾਲ 2018 ਤੋਂ ਉਹ ਕੇਂਦਰ ਸਰਕਾਰ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਬੇਨਤੀ ਕਰ ਰਹੇ ਹਨ । ਪਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ 30 ਜਨਵਰੀ ਤੋਂ ਸਰਕਾਰ ਖਿਲਾਫ ਉਨ੍ਹਾਂ ਦਾ ਮਰਨ ਵਰਤ ਸ਼ੁਰੂ ਹੋਵੇਗਾ । ਦੱਸ ਦਈਏ ਕਿ ਅੰਨਾ ਹਜ਼ਾਰੇ ਦਾ ਇਹ ਵਰਤ ਰਾਲੇਗਨ ਸਿਧਿ ਦੇ ਯਾਦਵ ਬਾਬਾ ਮੰਦਰ ਵਿੱਚ ਹੋਵੇਗਾ । ਹਾਲਾਂਕਿ ਸਰਕਾਰ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਮਰਨ ਵਰਤ ਨੂੰ ਰੋਕਣ ਲਈ ਨੂੰ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਅੰਨਾ ਹਜ਼ਾਰੇ ਨੂੰ ਮਨਾਉਣ ਲਈ 29 ਜਨਵਰੀ ਨੂੰ ਰਾਲੇਗਨ ਸਿਧਿ ਪਹੁੰਚਣਗੇ। ਪਿਛਲੇ ਕੁਝ ਦਿਨਾਂ ਵਿੱਚ ਮਹਾਰਾਸ਼ਟਰ ਵਿਧਾਨ ਸਭਾ ਦੇ ਸਾਬਕਾ ਸਪੀਕਰ ਹਰੀਭਾਊ ਬਾਗੜੇ, ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਣੇ ਭਾਜਪਾ ਨੇਤਾ ਰਾਧਾਕ੍ਰਿਸ਼ਨ ਵਿਖੇ ਪਾਟਿਲ, ਅਹਿਮਦਨਗਰ ਦੇ ਸੰਸਦ ਮੈਂਬਰ ਸੁਜੇ ਵਿਖੇ ਪਾਟਿਲ ਅਤੇ ਰਾਜ ਦੀ ਵਿਰੋਧੀ ਪਾਰਟੀ ਦੇ ਨੇਤਾ ਅੰਨਾ ਨੂੰ ਮਨਾਉਣ ਰਾਲੇਗਨ ਸਿਧਿ ਆ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਦੀ ਗੱਲਬਾਤ ਦਾ ਕੋਈ ਰਸਤਾ ਨਹੀਂ ਨਿਕਲਿਆ। ਅੰਨਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਐਮਐਸਪੀ ਦੀ ਮੰਗ ‘ਤੇ ਅੜੀਆਂ ਹਨ।
ਗੌਰਤਲਬ ਹੈ ਕਿ ਪਿਛਲੇ 2 ਮਹੀਨਿਆਂ ਤੋਂ ਕਿਸਾਨ ਦਿੱਲੀ ਸਰਹੱਦ ‘ਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ । 26 ਜਨਵਰੀ ਨੂੰ ਲਾਲ ਕਿਲ੍ਹੇ ਅਤੇ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋਈ ਹਿੰਸਾ ਤੋਂ ਬਾਅਦ ਹੁਣ ਅੰਨਾ ਹਜ਼ਾਰੇ ਨੇ ਵੀ ਸਰਕਾਰ ਵਿਰੁੱਧ ਮਰਨ ਵਰਤ ਦਾ ਐਲਾਨ ਕੀਤਾ ਹੈ । ਅਜਿਹੀ ਸਥਿਤੀ ਵਿੱਚ ਸਰਕਾਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।
ਇਸ ਦੇ ਨਾਲ ਹੀ ਅੰਨਾ ਨੇ ਆਪਣੇ ਵਰਕਰਾਂ ਅਤੇ ਸਮਰਥਕਾਂ ਨੂੰ ਬੇਨਤੀ ਕੀਤੀ ਹੈ ਕਿ ਅੰਦੋਲਨ ਵਿੱਚ ਕੋਈ ਹਿੰਸਾ ਨਹੀਂ ਹੋਣੀ ਚਾਹੀਦੀ। 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ‘ਤੇ ਦੁੱਖ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ,‘ਦਿੱਲੀ ਵਿੱਚ ਜੋ ਕਿਸਾਨ ਅੰਦੋਲਨ ਸ਼ੁਰੂ ਹੈ, ਇਸ ਵਿੱਚ 26 ਜਨਵਰੀ ਨੂੰ ਜੋ ਘਟਨਾ ਉਸ ਨਾਲ ਅਸੀਂ ਦੁਖੀ ਹਾਂ। ਮੈਂ ਹਮੇਸ਼ਾਂ ਅਹਿੰਸਕ ਅਤੇ ਸ਼ਾਂਤਮਈ ਅੰਦੋਲਨ ਚਾਹੁੰਦਾ ਹਾਂ। ਮੈਂ ਪਿਛਲੇ 40 ਸਾਲਾਂ ਵਿੱਚ ਕਈ ਵਾਰ ਅੰਦੋਲਨ ਕੀਤਾ ਹੈ।