Another Cyclone Yaas forming: ਇੱਕ ਪਾਸੇ ਜਿੱਥੇ ਚੱਕਰਵਾਤੀ ਤੂਫ਼ਾਨ ਤਾਉਤੇ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਤਬਾਹੀ ਦੀਆਂ ਤਸਵੀਰਾਂ ਛੱਡ ਗਿਆ, ਉੱਥੇ ਹੀ ਇਸੇ ਵਿਚਾਲੇ ਭਾਰਤੀ ਮੌਸਮ ਵਿਭਾਗ ਵੱਲੋਂ ਇੱਕ ਹੋਰ ਚੇਤਾਵਨੀ ਜਾਰੀ ਕੀਤੀ ਗਈ ਹੈ।
IMD ਅਨੁਸਾਰ ਬੰਗਾਲ ਦੀ ਖਾੜੀ ਦੇ ਉੱਤਰੀ ਕੇਂਦਰੀ ਉੱਤੇ ਘੱਟ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ, ਜਿਸ ਦੇ ਚੱਲਦਿਆਂ ਇਹ 23-24 ਮਈ ਨੂੰ ਚੱਕਰਵਾਤ ਵਿੱਚ ਬਦਲ ਸਕਦਾ ਹੈ। ਜੇ ਆਉਣ ਵਾਲੇ ਦਿਨਾਂ ਵਿੱਚ ਇਹ ਚੱਕਰਵਾਤੀ ਤੂਫਾਨ ਬਣ ਜਾਂਦਾ ਹੈ, ਤਾਂ ਇਸ ਨੂੰ ‘ਯਾਸ’ ਕਿਹਾ ਜਾਵੇਗਾ, ਇਹ ਨਾਮ ਓਮਾਨ ਵੱਲੋਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਸਕੂਲਾਂ ‘ਚ ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ, ਸਿੱਖ ਭਾਈਚਾਰੇ ਨੇ ਜਤਾਈ ਨਰਾਜ਼ਗੀ
ਦਰਅਸਲ, ਮੌਸਮ ਵਿਭਾਗ ਵੱਲੋਂ ਅਗਲੇ ਹਫਤੇ ਬੰਗਾਲ ਦੀ ਖਾੜੀ ਦੇ ਉੱਪਰ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। IMD ਅਧਿਕਾਰੀਆਂ ਦੇ ਅਨੁਸਾਰ ਦਬਾਅ ਦਾ ਇਹ ਖੇਤਰ ਵੱਧ ਕੇ ਚੱਕਰਵਾਤੀ ਤੂਫਾਨ ਦੇ ਆਕਾਰ ਦਾ ਰੂਪ ਲੈ ਸਕਦਾ ਹੈ।
ਇੱਕ ਹੋਰ ਚੱਕਰਵਾਤੀ ਤੂਫਾਨ ਦੀ ਵਿਸ਼ੇਸ਼ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ 23-24 ਮਈ ਨੂੰ ਚੱਕਰਵਾਤ ਦੇ ਬਣਨ ਤੋਂ ਬਾਅਦ ਇਹ 27 ਤੋਂ 29 ਮਈ ਦੇ ਵਿਚਕਾਰ ਲੈਂਡਫਾਲ ਦਾ ਕਾਰਨ ਬਣ ਸਕਦਾ ਹੈ। ਇਸ ਚੱਕਰਵਾਤੀ ਤੂਫਾਨ ਦਾ ਅਸਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਉੜੀਸਾ ਅਤੇ ਪੱਛਮੀ ਬੰਗਾਲ ‘ਤੇ ਪਵੇਗਾ । ਇਸ ਸਮੇਂ ਹਵਾਵਾਂ ਦੀ ਗਤੀ ਦਾ ਅਨੁਮਾਨ 140 ਤੋਂ 150 ਕਿਲੋਮੀਟਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਚੱਕਰਵਾਤੀ ਤੂਫ਼ਾਨ ਤੌਕਤੇ ਦਾ ਅਸਰ, ਦਿੱਲੀ-ਰਾਜਸਥਾਨ ਸਣੇ ਇਨ੍ਹਾਂ ਰਾਜਾਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼
ਦੱਸ ਦੇਈਏ ਕਿ ਇਸ ਬਾਰੇ ਭਾਰਤ ਮੌਸਮ ਵਿਭਾਗ ਦੇ ਚੱਕਰਵਾਤ ਵਿਭਾਗ ਦੀ ਇੰਚਾਰਜ ਸੁਨੀਤਾ ਦੇਵੀ ਨੇ ਦੱਸਿਆ ਕਿ ਅਗਲੇ ਹਫ਼ਤੇ ਪੂਰਬੀ-ਕੇਂਦਰੀ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲੇ ਖੇਤਰ ਦੀ ਸੰਭਾਵਨਾ ਹੈ ।
ਮੌਸਮ ਵਿਭਾਗ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ । ਉਨ੍ਹਾਂ ਨੇ ਘੱਟ ਦਬਾਅ ਪ੍ਰਣਾਲੀ ਤੇਜ਼ ਹੋਣ ਦੇ ਸੰਕੇਤ ਵੀ ਦਿੱਤੇ। ਦੇਵੀ ਨੇ ਕਿਹਾ ਕਿ ਸਮੁੰਦਰ ਦੀ ਸਤਹ ਦਾ ਤਾਪਮਾਨ ਬੰਗਾਲ ਦੀ ਖਾੜੀ ਤੋਂ 31 ਡਿਗਰੀ ਉੱਪਰ ਹੈ । ਇਹ ਔਸਤਨ ਤੋਂ ਲਗਭਗ 1-2 ਡਿਗਰੀ ਸੈਲਸੀਅਸ ਉੱਪਰ ਹੈ।