anurag thakur said parliament: ਮੰਡੀ ਵਿਵਸਥਾ ਦੇ ਜਾਰੀ ਰਹਿਣ ਦਾ ਭਰੋਸਾ ਦਿਵਾਉਂਦੇ ਹੋਏ ਵਿੱਤ ਸੂਬਾ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਸਰਕਾਰ ਇਸ ਨੂੰ ਹੋਰ ਵਧੇਰੇ ਮਜ਼ਬੂਤ ਬਣਾਵੇਗੀ ਤਾਂ ਕਿ ਕਿਸਾਨਾਂ ਦੀ ਆਮਦਨ ਵਧਾਉਣ ‘ਚ ਮੱਦਦ ਮਿਲ ਸਕੇ।ਰਾਜਸਭਾ ‘ਚ ਬਜਟ 2021-22 ‘ਤੇ ਚਰਚਾ ‘ਚ ਵਿੱਤ ਸੂਬਾ ਮੰਤਰੀ ਅਨੁਰਾਗ ਠਾਕੁਰ ਨੇ ਦਖਲਅੰਦਾਜ਼ੀ ਕਰਦੇ ਹੋਏ ਕਿਹਾ, ” ਕਿਹਾ ਜਾ ਰਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਮੰਡੀ ਵਿਵਸਥਾ ਖਤਮ ਹੋ ਜਾਵੇਗੀ।ਮੈਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਜਿਹਾ ਨਹੀਂ ਹੋਵੇਗਾ।ਉਨ੍ਹਾਂ ਨੇ ਕਿਹਾ, ਮੰਡੀ ਵਿਵਸਥਾ ਜਾਰੀ ਰਹੇਗੀ।
ਇਸ ਨੂੰ ਸਰਕਾਰ ਵਧੇਰੇ ਮਜ਼ਬੂਤ ਬਣਾਵੇਗੀ ਤਾਂ ਕਿ ਕਿਸਾਨਾਂ ਦੀ ਆਮਦਨ ਵਧਾਉਣ ‘ਚ ਮੱਦਦ ਮਿਲ ਸਕੇ।ਠਾਕੁਰ ਨੇ ਕਿਹਾ,” ਜਿਨ੍ਹਾਂ ਨੇ ਨਵੇਂ ਖੇਤੀ ਕਾਨੂੰਨਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ… ਸੱਚ ਇਹ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਕਲਿਆਣ ਦੇ ਲਈ ਲਿਆਇਆ ਗਿਆ ਹੈ।ਇਸ ਨਾਲ ਉਨ੍ਹਾਂ ਦੀ ਆਮਦਨ ਦੁੱਗਣੀ ਹੋਵੇਗੀ।ਉਨ੍ਹਾਂ ਨੇ ਕਿਹਾ,”ਯੂਪੀਏ ਸਰਕਾਰ ਦੇ ਕਾਰਜਕਾਲ ‘ਚ ਕਣਕ ਦੀ 33874 ਕਰੋੜ ਰੁਪਏ ਦੀ ਖ੍ਰੀਦ ਹੋਈ ਜਦੋਂਕਿ ਐੱਨਡੀਏ ਸਰਕਾਰ ‘ਚ ਇਹ 75000 ਕਰੋੜ ੁੁਰੁਪਏ ਦੀ ਝੋਨੇ ਦੀ ਖ੍ਰੀਦ ਕੀਤੀ।ਸਰਕਾਰ ਦੇ ਕਾਰਜਕਾਲ ‘ਚ ਕਪਾਹ ਦੀ ਖ੍ਰੀਦ 90 ਕਰੋੜ ਕੀਤੀ ਸੀ, ਦੂਜੇ ਪਾਸੇ ਅਸੀਂ 25974 ਕਰੋੜ ਰੁਪਏ ਦੀ ਕਪਾਹ ਦੀ ਖ੍ਰੀਦ ਕੀਤੀ।ਬਜਟ ਬਾਰੇ ਉਨ੍ਹਾਂ ਕਿਹਾ, “ਇਹ ਬਜਟ ਉਮੀਦ ਜਗਾਉਣ ਵਾਲਾ ਹੈ।” ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਪੂੰਜੀ ਖਰਚੇ ਵਿਚ ਪੰਜ ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ”ਉਨ੍ਹਾਂ ਕਿਹਾ,“ ਵੱਖ ਵੱਖ ਵਸਤੂਆਂ ਵਿਚ ਕਟੌਤੀ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਪਰ ਇਹ ਸੱਚ ਨਹੀਂ ਹੈ। ਅਨੁਸੂਚਿਤ ਜਾਤੀਆਂ ਦੇ ਬਜਟ ਵਿੱਚ 51 ਫੀਸਦੀ ਦਾ ਵਾਧਾ ਕੀਤਾ ਗਿਆ ਹੈ।ਪਛੜੇ ਵਰਗਾਂ ਲਈ ਬਜਟ ਵਿੱਚ 28 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਅਪਾਹਜਾਂ ਲਈ ਬਜਟ ਵਿੱਚ 30 ਫੀਸਦੀ ਅਤੇ ਔਰਤਾਂ,ਲਈ 16 ਫੀਸਦੀ ਦਾ ਵਾਧਾ ਕੀਤਾ ਗਿਆ ਹੈ।