aqi improved reached satisfactory: ਐੱਨਸੀਆਰ ਇਲਾਕੇ ‘ਚ ਕਰੀਬ ਦੋ ਹਫਤਿਆਂ ਤੋਂ ਭਾਰੀ ਹਵਾ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਇਲਾਕਾ ਵਾਸੀਆਂ ਨੂੰ ਅੱਜ ਕੁਝ ਰਾਹਤ ਮਿਲੀ ਹੈ।ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਅਨੁਸਾਰ ਦਿੱਲੀ ‘ਚ ਏਅਰ ਕੁਆਲਿਟੀ ਇੰਡੈਕਸ ‘ਚ ਗਿਰਾਵਟ ਦੇ ਨਾਲ ਸ਼ਨੀਵਾਰ ਸਵੇਰ ਹਵਾ ਦੀ ਗੁਣਵੱਤਾ ‘ਚ ਕਾਫੀ ਸੁਧਾਰ ਹੋਇਆ ਹੈ।ਦਿੱਲੀ
ਯੂਨੀਵਰਸਿਟੀ, ਪੂਸਾ ਰੋਡ, ਲੋਧੀ ਰੋਡ, ਮਥੁਰਾ ਰੋਡ, ਆਈ.ਆਈ.ਟੀ ਦਿੱਲੀ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ ਰਾਸ਼ਟਰੀ ਰਾਜਧਾਨੀ ਦੇ ਅਧਿਕਾਂਸ਼ ਖੇਤਰਾਂ ‘ਚ ਹਵਾ ਦੀ ਗੁਣਵੱਤਾ ਸੰਤੋਸ਼ਜਨਕ ‘ਚ ਦਰਜ ਕੀਤਾ ਗਿਆ।ਇਨ੍ਹਾਂ ਇਲਾਕਿਆਂ ‘ਚ ਏਕਿਊਆਈ ਕ੍ਰਮਸ਼, 95,90,85,92,83, 93 ਅਤੇ 90 ਰਿਹਾ।51 ਅਤੇ 100 ਦੀ ਸੀਮਾ ਦਰਮਿਆਨ ਏਕਿਊਆਈ ਨੂੰ ਸੰਤੋਸ਼ਜਨਕ ਜਾਂ ਬਹੁਤ ਵਧੀਆ ਮੰਨਿਆ ਜਾਂਦਾ ਹੈ।
101-200 ਮਧਿਅਮ ਹੈ।201-300 ਖਰਾਬ ਦੀ ਸ਼੍ਰੇਣੀ ‘ਚ ਆਉਂਦਾ ਹੈ।ਜਦੋਂ ਕਿ 300-400 ਨੂੰ ਬਹੁਤ ਖਰਾਬ ਮੰਨਿਆ ਜਾਂਦਾ ਹੈ।ਦਿੱਲੀ ਦਾ ਏਕਿਊਆਈ ਇਸ ਤੋਂ ਵੀ ਵੱਧ ਹੈ ਰਹਿ ਚੁੱਕਾ ਹੈ ਜਦੋਂ ਕਿ 401-500 ਦੌਰਾਨ ਦਾ ਪੱਧਰ ਖਤਰਨਾਕ ਸ਼੍ਰੇਣੀ ‘ਚ ਆਉਂਦਾ ਹੈ।ਸ਼ਨੀਵਾਰ ਦੇ ਦਿਨ ਪੂਰੇ ਐੱਨਸੀਆਰ ‘ਚ ਏਕਿਊਆਈ 200 ਦੇ ਨਜ਼ਦੀਕ ਹੈ ਜੋ ਬੀਤੇ ਦਿਨਾਂ ਤੋਂ ਕਾਫੀ ਬਿਹਤਰ ਹੈ।
ਇਹ ਵੀ ਦੇਖੋ:Big News: ਛਾਉਣੀ ‘ਚ ਤਬਦੀਲ ਬੁਰਾੜੀ ਦਾ ਮੈਦਾਨ, ਕੱਲੇ-ਕੱਲੇ ਦੀ ਕੀਤੀ ਜਾ ਰਹੀ ਹੈ ਪਛਾਣ, ਦੇਖੋ ਮੌਕੇ ਦੇ ਤਾਜ਼ਾ ਹਾਲਾਤ