ਫੌਜ ਦੇ ਅਸਾਲਟ Dog Zoom ਦੀ ਵੀਰਵਾਰ ਦੁਪਹਿਰ ਕਰੀਬ 12 ਵਜੇ ਮੌਤ ਹੋ ਗਈ। ਉਸਦਾ ਫੌਜ ਦੇ 54 AFVH ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਫੌਜ ਵੱਲੋਂ ਕਿਹਾ ਗਿਆ ਕਿ Zoom ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਸੀ ਤੇ ਪਰ ਅਚਾਨਕ ਉਸਦੀ ਤਬੀਅਤ ਖਰਾਬ ਹੋ ਗਈ ਤੇ ਉਸਦੀ ਮੌਤ ਹੋ ਗਈ।
ਫੌਜ ਦੇ ਅਸਾਲਟ Dog Zoom ਦੀ ਮਦਦ ਨਾਲ ਸੋਮਵਾਰ ਦੀ ਸਵੇਰ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ। ਇਸ ਮੁੱਠਭੇੜ ਦੌਰਾਨ zoom ਨੂੰ ਦੋ ਗੋਲੀਆਂ ਲੱਗੀਆਂ ਸੀ। zoom ਦੇ ਜ਼ਖਮੀ ਹੋਣ ਮਗਰੋਂ ਫੌਜ ਨੇ ਕਿਹਾ ਸੀ ਕਿ ਗੋਲੀਆਂ ਲੱਗਣ ਦੇ ਬਾਵਜੂਦ ਜ਼ੂਮ ਨੇ ਆਪਣਾ ਕੰਮ ਜਾਰੀ ਰੱਖਿਆ ਜਿਸ ਦੇ ਨਤੀਜੇ ਵਜੋਂ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ।
ਇਹ ਵੀ ਪੜ੍ਹੋ: ਵੱਡੀ ਖਬਰ : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਿਲੀ 40 ਦਿਨਾਂ ਦੀ ਪੈਰੋਲ
ਦੱਸ ਦੇਈਏ ਕਿ ਅਸਾਲਟ Dog Zoom ਇਸ ਟੀਮ ਦਾ ਹਿੱਸਾ ਸੀ। ਜ਼ੂਮ ਨੂੰ ਉਸਦਾ ਘਰ ਨੂੰ ਖਾਲੀ ਕਰਨ ਦਾ ਕੰਮ ਸੌਂਪਿਆ ਗਿਆ ਸੀ. ਜਿਸ ਘਰ ਵਿੱਚ ਅੱਤਵਾਦੀ ਲੁਕੇ ਹੋਏ ਸਨ। ਜ਼ੂਮ ਨੇ ਘਰ ਅੰਦਰ ਦਾਖਲ ਹੋ ਕੇ ਅੱਤਵਾਦੀਆਂ ‘ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਅੱਤਵਾਦੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਗੋਲੀਆਂ ਲੱਗਣ ਤੋਂ ਬਾਅਦ ਵੀ ਜ਼ੂਮ ਅੱਤਵਾਦੀਆਂ ਨਾਲ ਭਿੜਦਾ ਰਿਹਾ। ਇਸ ਮੁੱਠਭੇੜ ਵਿੱਚ ਜ਼ੂਮ ਤੋਂ ਇਲਾਵਾ ਦੋ ਜਵਾਨ ਵੀ ਜ਼ਖਮੀ ਹੋਏ ਸਨ। ਢਾਈ ਸਾਲਾ ਜ਼ੂਮ ਪਿਛਲੇ 10 ਮਹੀਨਿਆਂ ਤੋਂ ਫੌਜ ਦੀ 15 ਕੌਰ ਦੀ ਅਸਾਲਟ ਯੂਨਿਟ ਨਾਲ ਜੁੜਿਆ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: